ਅਮਿਤਾਭ ਬੱਚਨ ਤੇ ਅਜੇ ਦੇਵਗਨ ਇੱਕ ਵਾਰ ਫਿਰ ਇੱਕਠੇ ਕਰਨਗੇ ਕੰਮ

written by Rupinder Kaler | November 07, 2020

ਅਮਿਤਾਭ ਬੱਚਨ ਤੇ ਅਜੇ ਦੇਵਗਨ ਇਕ ਫਿਰ ਥ੍ਰਿਲਰ ਫਿਲਮ 'Mayday ਦੇ ਰਾਹੀਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। 'ਖਾਕੀ' ਤੇ 'ਸਤਿਆਗ੍ਰਹਿ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਇਕੱਠੇ ਕੰਮ ਤੋਂ ਬਾਅਦ ਇਕ ਵਾਰ ਇਹ ਇਹ ਦੋਨੋਂ ਸਿਤਾਰੇ ਤਕਰੀਬਨ 7 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਵੱਡੀ ਗੱਲ ਇਹ ਵੀ ਹੈ ਕਿ ਫਿਲਮ Mayday ਨੂੰ ਡਾਇਰੈਕਟ ਤੇ ਪ੍ਰੋਡਿਊਸ ਅਜੇ ਦੇਵਗਨ ਕਰ ਰਹੇ ਹਨ। amitabh-bachchan ਹੋਰ ਪੜ੍ਹੋ :

ਇਹ ਪਹਿਲੀ ਵਾਰ ਹੋਵੇਗਾ ਜਦ ਅਜੇ ਦੇਵਗਨ  ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ। ਇਸ ਫਿਲਮ 'ਚ ਅਜੇ ਦੇਵਗਨ ਇਕ ਪਾਇਲਟ ਦਾ ਕਿਰਦਾਰ ਨਿਭਾਉਣਗੇ ਤੇ ਫਿਲਹਾਲ ਅਮਿਤਾਭ ਬੱਚਨ ਦੇ ਕਿਰਦਾਰ ਦਾ ਖੁਲਾਸਾ ਨਹੀਂ ਕੀਤਾ ਗਿਆ। ਰਿਪੋਰਟਸ ਮੁਤਾਬਕ ਅਜੇ ਦੇਵਗਨ ਆਪਣੀ ਫਿਲਮ 'ਭੁਜ' ਦਾ ਕੰਮ ਪੂਰਾ ਹੋਣ ਤੇ ਅਮਿਤਾਭ ਦੇ ਬਾਕੀ ਪ੍ਰੋਜੈਕਟਸ ਦੇ ਖਤਮ ਹੋਣ ਤੋਂ ਬਾਅਦ ਇਸ ਫਿਲਮ 'ਤੇ ਕੰਮ ਸ਼ੁਰੂ ਕਰਨਗੇ। ਇਸ ਫਿਲਮ ਦਾ ਸ਼ੂਟ ਦਸੰਬਰ ਦੇ ਮਹੀਨੇ ਤੋਂ ਹੈਦਰਾਬਾਦ 'ਚ ਸ਼ੁਰੂ ਹੋ ਸਕਦਾ ਹੈ। ਅਜੇ ਦੇਵਗਨ ਨੂੰ ਆਖਰੀ ਵਾਰ ਸੁਪਰਹਿੱਟ ਫਿਲਮ 'ਤਾਨਾਹਜ਼ੀ' ਨਾਲ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ। ਦੂਜੇ ਪਾਸੇ ਹਰ ਕੋਈ ਅਮਿਤਾਭ ਬਚਨ ਦੀ ਫਿਲਮ ‘Brahmastra’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

0 Comments
0

You may also like