Advertisment

12 ਸਾਲ ਬਾਅਦ ਸੈਫ ਅਲੀ ਖਾਨ ਤੇ ਅਜੇ ਦੇਵਗਨ 'ਤਾਨਾਜੀ ਦ ਅਨਸੰਗ ਵਾਰੀਅਰ' 'ਚ ਕਰਨਗੇ ਸਕਰੀਨ ਸ਼ੇਅਰ

author-image
By Aaseen Khan
New Update
12 ਸਾਲ ਬਾਅਦ ਸੈਫ ਅਲੀ ਖਾਨ ਤੇ ਅਜੇ ਦੇਵਗਨ 'ਤਾਨਾਜੀ ਦ ਅਨਸੰਗ ਵਾਰੀਅਰ' 'ਚ ਕਰਨਗੇ ਸਕਰੀਨ ਸ਼ੇਅਰ
Advertisment
ਬਾਲੀਵੁੱਡ ਦੇ ਸਿੰਗਮ ਅਜੇ ਦੇਵਗਨ ਦੀ ਮੋਸਟ ਅਵੇਟਡ ਫਿਲਮ 'ਤਾਨਜੀ ਦ ਅਨਸੰਗ ਵਾਰੀਅਰ' ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਫਿਲਮ ਦਾ ਪੋਸਟਰ ਇਸ ਫਿਲਮ ਦੇ ਡਾਇਰੈਕਟਰ ਓਮ ਰਾਉਤ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਉਹਨਾਂ ਨੇ ਟਵੀਟ 'ਚ ਲਿਖਿਆ ' ਹੈਪੀ ਨਿਊ ਇਅਰ , ਹਰ ਹਰ ਮਹਾਦੇਵ ' ਅਤੇ ਇਸ ਦੇ ਨਾਲ ਹੀ ਉਹਨਾਂ ਫਿਲਮ ਦੀ ਤਸਵੀਰ ਵੀ ਸ਼ੇਅਰ ਕੀਤੀ। https://twitter.com/omraut/status/1080104703596335104 ਫਿਲਮ ਦੇ ਫਰਸਟ ਲੁਕ 'ਚ ਅਜੇ ਇੱਕ ਯੋਧਾ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹੱਥ 'ਚ ਤਲਵਾਰ ਫੜੀ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਪਰ ਇਸ 'ਚ ਅਜੇ ਦਾ ਚਿਹਰਾ ਨਹੀਂ ਵਖਾਇਆ ਗਿਆ ਸੀ। ਅਜੇ ਦੇਵਗਨ ਜੁਲਾਈ 2017 ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ। ਅਜੇ ਦੇ ਨਾਲ ਭੂਸ਼ਣ ਕੁਮਾਰ ਫਿਲਮ ਦੇ ਪ੍ਰੋਡਿਊਸਰ ਹਨ।ਫਿਲਮ ਨਵੰਬਰ 2019 ਵਿੱਚ ਰਿਲੀਜ਼ ਹੋਵੇਗੀ।
Advertisment
https://twitter.com/ajaydevgn/status/887745143704395776 ਫਿਲਮ ਦੀ ਕਹਾਣੀ 1670 'ਚ ਸਿੰਹਗੜ ਲੜਾਈ 'ਤੇ ਅਧਾਰਿਤ ਹੈ। ਇਸ 'ਚ ਤਾਨਾਜੀ ਮਾਲੁਸਰੇ ਨੇ ਸਾਹਸ ਦੇ ਨਾਲ ਲੜਾਈ ਲੜੀ ਸੀ ਛੇਤੀ ਹੀ ਅਜੇ ਦੇਵਗਨ ਟੋਟਲ ਧਮਾਲ , ਚਾਣਕਿਆ ਅਤੇ ਫੁਟਬਾਲ ਕੋਚ ਸਈਅਦ ਅਬਦੁਲ ਰਹੀਮ ਦੀ ਬਾਇਓਪਿਕ 'ਚ ਵੀ ਨਜ਼ਰ ਆਉਣ ਵਾਲੇ ਹਨ। ਹੋਰ ਪੜ੍ਹੋ : ਸੈਫ਼ ਅਲੀ ਖਾਨ ਨੇ ਫਿਰ ਅਪਣਾਇਆ ਸਿੱਖ ਕਿਰਦਾਰ, ਇਸ ਵਾਰ ਬਣੇ ਕੜਕ ਪੁਲਿਸ ਅਫ਼ਸਰ Ajay Devgn 's upcoming film 12 ਸਾਲ ਬਾਅਦ ਸੈਫ ਅਲੀ ਖਾਨ ਅਤੇ ਅਜੇ ਦੇਵਗਨ 'ਤਾਨਾਜੀ ਦ ਅਨਸੰਗ ਵਾਰੀਅਰ' ਕਰਨਗੇ ਸਕਰੀਨ ਸ਼ੇਅਰ ਦੱਸ ਦਈਏ ਕਿ ਇਸ ਫਿਲਮ 'ਚ ਸੈਫ ਅਲੀ ਖਾਨ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਅਜੇ ਅਤੇ ਸੈਫ 12 ਸਾਲ ਬਾਅਦ ਇਕੱਠੇ ਕੰਮ ਕਰਦੇ ਨਜ਼ਰ ਆਣਗੇ। ਇਸ ਤੋਂ ਪਹਿਲਾਂ ਦੋਨੇ ਫਿਲਮ 'ਓਮਕਾਰਾ' 'ਚ ਇਕੱਠੇ ਨਜ਼ਰ ਆਏ ਸਨ। ਤਾਨਾਜੀ ਦ ਅਨਸੰਗ ਵਾਰੀਅਰ 'ਚ ਅਜੇ ਦੇਵਗਨ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੂਬੇਦਾਰ ਤਾਨਾਜੀ ਮਲੁਸਰੇ ਦੀ ਭੂਮਿਕਾ ਨਿਭਾ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment