Advertisment

ਅਜੇ ਦੇਵਗਨ ਦੀ ਡੈਬਿਊ ਸੀਰੀਜ਼ 'ਰੁਦਰ' ਅੱਜ ਹੋਵੇਗੀ ਰਿਲੀਜ਼, ਪੁਲਿਸ ਅਫ਼ਸਰ ਦੇ ਕਿਰਦਾਰ 'ਚ ਆਉਣਗੇ ਨਜ਼ਰ

author-image
By Pushp Raj
New Update
ਅਜੇ ਦੇਵਗਨ ਦੀ ਡੈਬਿਊ ਸੀਰੀਜ਼ 'ਰੁਦਰ' ਅੱਜ ਹੋਵੇਗੀ ਰਿਲੀਜ਼, ਪੁਲਿਸ ਅਫ਼ਸਰ ਦੇ ਕਿਰਦਾਰ 'ਚ ਆਉਣਗੇ ਨਜ਼ਰ
Advertisment
ਮਸ਼ਹੂਰ ਬਾਲੀਵੁੱਡ ਅਦਾਕਾਰ ਅਜੇ ਦੇਵਗਨ (Ajay Devgn) ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਕਰੀਮ ਲਾਲਾ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੁਣ ਅਜੇ ਦੇਵਗਨ ਦੀ ਡੈਬਿਊ ਸੀਰੀਜ਼ "ਰੁਦਰ"
Advertisment
(Rudar) ਅੱਜ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਇਸ ਕ੍ਰਿਮੀਨਲ ਡਰਾਮਾ (criminal drama) ਨੂੰ ਵੇਖਣ ਲਈ ਉਤਸ਼ਾਹਿਤ ਹਨ। publive-image Image Source: Instagram ਅਜੇ ਦੇਵਗਨ ਆਪਣੀ ਡਰਾਮਾ ਸੀਰੀਜ਼ 'ਰੁਦਰ - ਦਿ ਏਜ ਆਫ ਡਾਰਕਨੇਸ' ਨਾਲ ਆਪਣੇ ਡਿਜੀਟਲ ਡੈਬਿਊ ਲਈ ਤਿਆਰ ਹਨ। ਇਸ ਵਿੱਚ ਉਹ ਮੁੜ ਪੁਲਿਸ ਅਫ਼ਸਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਵਾਰ ਉਹ ਇੱਕ ਅਜਿਹੇ ਅਫ਼ਸਰ ਬਣੇ ਹਨ ਜੋ ਖਾਕੀ ਵਰਦੀ ਪਾਏ ਬਿਨਾਂ ਹੀ ਸਾਧਾਰਨ ਕਪੜਿਆਂ 'ਚ ਰਹਿੰਦਾ ਹੈ। ਇਹ ਪੁਲਿਸ ਅਫ਼ਸਰ ਅੰਡਰ ਕਵਰ ਰਹਿ ਕੇ ਕਈ ਖ਼ਤਰਨਾਕ ਅਪਰਾਧੀਆਂ ਨੂੰ ਫੜਦਾ ਹੈ। 6 ਐਪੀਸੋਡਸ ਵਾਲੀ ਇਸ ਵੈਬ ਸੀਰੀਜ਼ ਵਿੱਚ ਅਜੇ ਦੇਵਗਨ ਦਾ ਨਾਂਅ ਰੁਦਰਵੀਰ ਸਿੰਘ ਹੈ। ਛੇ-ਐਪੀਸੋਡ ਵਾਲੀ ਥ੍ਰਿਲਰ ਸੀਰੀਜ਼ ਵਿੱਚ ਅਜੇ ਦੇਵਗਨ ਦੇ ਨਾਲ-ਨਾਲ ਈਸ਼ਾ ਦਿਓਲ, ਰਾਸ਼ੀ ਖੰਨਾ, ਅਤੁਲ ਕੁਲਕਰਨੀ, ਅਸ਼ਵਿਨੀ ਕਲਸੇਕਰ, ਤਰੁਣ ਗਹਿਲੋਤ, ਆਸ਼ੀਸ਼ ਵਿਦਿਆਰਥੀ ਅਤੇ ਸਤਿਆਦੀਪ ਮਿਸ਼ਰਾ ਵੀ ਹਨ।
Advertisment
publive-image Image Source: Instagram ਦੋ ਦਿਨ ਪਹਿਲਾਂ ਸੀਰੀਜ਼ ਦੇ ਨਿਰਮਾਤਾਵਾਂ ਨੇ ਟਾਈਟਲ ਟਰੈਕ 'ਇਨਾਮ' ਰਿਲੀਜ਼ ਕੀਤਾ ਹੈ। ਹਿੰਦੀ ਬੋਲਾਂ, ਅਸ਼ੁੱਭ ਵੋਕਲਾਂ ਅਤੇ ਨੋਇਰ-ਪ੍ਰੇਰਿਤ ਸਾਊਂਡਸਕੇਪ ਵਾਲਾ ਇਹ ਟਰੈਕ, ਕਹਾਣੀ ਨੂੰ ਪੂਰਾ ਕਰਦਾ ਹੈ ਅਤੇ ਸ਼ੋਅ ਦੇ ਸਾਰ ਨੂੰ ਪੂਰਾ ਕਰਦਾ ਹੈ। ਆਪਣੇ OTT ਡੈਬਿਊ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਗਾਇਕਾ ਅਨੰਨਿਆ ਬਿਰਲਾ ਨੇ ਕਿਹਾ ਕਿ ਮੈਂ ਬ੍ਰਿਟਿਸ਼ ਸੀਰੀਜ਼ 'ਲੂਥਰ' ਦਾ ਸ਼ੌਕੀਨ ਹਾਂ ਅਤੇ ਭਾਰਤੀ ਰੂਪਾਂਤਰ 'ਰੁਦਰ - ਦ ਏਜ ਆਫ ਡਾਰਕਨੇਸ' 'ਤੇ ਕੰਮ ਕਰਨਾ ਇਕ ਬਹੁਤ ਹੀ ਮਜ਼ੇਦਾਰ ਅਨੁਭਵ ਸੀ। ', ਮੈਂ ਰੁਦਰ ਦੇ ਮਨ ਦੀ ਭਾਵਨਾ ਅਤੇ ਤੀਬਰਤਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਸਰੋਤੇ ਟਰੈਕ ਨੂੰ ਸੁਣ ਕੇ ਆਨੰਦ ਮੰਨਣਗੇ। publive-image Image Source: Instagram ਹੋਰ ਪੜ੍ਹੋ : ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਅਜੇ ਦੇਵਗਨ, 41 ਦਿਨਾਂ ਤੱਕ ਕੀਤੀ ਕਰੜੀ ਸਾਧਨਾ ਦੱਸ ਦਈਏ ਕਿ ਇਹ ਇਦਰੀਸ ਐਲਬਾ-ਸਟਾਰਰ ਬ੍ਰਿਟਿਸ਼ ਸ਼ੋਅ 'ਲੂਥਰ' ਦਾ ਹਿੰਦੀ ਰੀਮੇਕ ਹੈ। ਸੰਗੀਤ ਵੀਡੀਓ ਸ਼ੋਅ ਦੇ ਸਿਰਲੇਖ ਵਾਲੇ ਕਿਰਦਾਰ ਦੇ ਭਿਆਨਕ ਅਤੀਤ ਨੂੰ ਕੈਪਚਰ ਕਰਦਾ ਹੈ। ਰਾਜੇਸ਼ ਮਾਪੁਸ਼ਕਰ ਵੱਲੋਂ ਨਿਰਦੇਸ਼ਤ ਅਤੇ ਬੀਬੀਸੀ ਸਟੂਡੀਓਜ਼ ਇੰਡੀਆ ਦੇ ਸਹਿਯੋਗ ਨਾਲ ਐਪਲਾਜ਼ ਐਂਟਰਟੇਨਮੈਂਟ ਵੱਲੋਂ ਤਿਆਰ ਕੀਤੀ ਗਈ ਇਹ ਸੀਰਜ਼, 'ਰੁਦਰ' 4 ਮਾਰਚ ਤੋਂ ਹਿੰਦੀ, ਮਰਾਠੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ ਅਤੇ ਬੰਗਾਲੀ ਵਿੱਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਦਰਸ਼ਕਾਂ ਲਈ ਉਪਲਬਧ ਹੋਵੇਗੀ।
 
View this post on Instagram
 

A post shared by Ajay Devgn (@ajaydevgn)

Advertisment

Stay updated with the latest news headlines.

Follow us:
Advertisment
Advertisment
Latest Stories
Advertisment