ਸੁਦੇਸ਼ ਲਹਿਰੀ ਨੇ ਆਪਣੀ ਗੱਲਾਂ ਨਾਲ ਪਾਈਆਂ ਨਿੰਜਾ ਤੇ ਅਜੇ ਸਰਕਾਰੀਆ ਦੇ ਢਿੱਡੀਂ ਪੀੜਾਂ, ਦੇਖੋ ਵੀਡੀਓ

Written by  Lajwinder kaur   |  October 09th 2019 04:39 PM  |  Updated: October 09th 2019 04:39 PM

ਸੁਦੇਸ਼ ਲਹਿਰੀ ਨੇ ਆਪਣੀ ਗੱਲਾਂ ਨਾਲ ਪਾਈਆਂ ਨਿੰਜਾ ਤੇ ਅਜੇ ਸਰਕਾਰੀਆ ਦੇ ਢਿੱਡੀਂ ਪੀੜਾਂ, ਦੇਖੋ ਵੀਡੀਓ

ਸੁਦੇਸ਼ ਲਹਿਰੀ ਜਿਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਨਿੰਜਾ ਤੇ ਅਜੇ ਸਰਕਾਰੀਆ ਦੇ ਨਾਲ ਨਜ਼ਰ ਆ ਰਹੇ ਹਨ। ਸੁਦੇਸ਼ ਲਹਿਰੀ ਨੇ ਆਪਣੀ ਕਾਮੇਡੀ ਵਾਲੀ ਗੱਲਾਂ ਦੇ ਨਾਲ ਨਿੰਜਾ, ਅਜੇ ਸਰਕਾਰੀਆ ਤੋਂ ਇਲਾਵਾ ਦਰਸ਼ਕਾਂ ਦੇ ਵੀ ਢਿੱਡੀਂ ਪੀੜਾਂ ਪਾ ਦਿੱਤੀਆਂ। ਵੀਡੀਓ ‘ਚ ਸੋਨਮ ਬਾਜਵਾ ਵੀ ਖੂਬ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ:ਕੁੜੀਆਂ ਦੇ ਹੌਸਲੇ ਨੂੰ ਬਿਆਨ ਕਰਦਾ ਸਿੱਧੂ ਮੂਸੇਵਾਲਾ ਦਾ ਗੀਤ ‘ ਜੱਟੀ ਜਿਉਣੇ ਮੌੜ ਵਰਗੀ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਅਦਾਕਾਰ ਅਜੇ ਸਰਕਾਰੀਆ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਦੱਸ ਦਈਏ ਇਹ ਵੀਡੀਓ ਅੜਬ ਮੁਟਿਆਰਾਂ ਫ਼ਿਲਮ ਦੇ ਪ੍ਰੋਮਸ਼ਨ ਕਰਦਿਆਂ ਹੋਇਆ ਦੀ ਹੈ। ਇਸ ਫ਼ਿਲਮ ‘ਚ ਸੋਨਮ ਬਾਜਵਾ, ਨਿੰਜਾ, ਅਜੇ ਸਰਕਾਰੀਆ, ਮਹਿਰੀਨ ਪੀਰਜ਼ਾਦਾ, ਬੀ.ਐੱਨ ਸ਼ਰਮਾ, ਸੁਦੇਸ਼ ਲਹਿਰੀ, ਉਪਾਸਨਾ ਸਿੰਘ, ਰਾਜੀਵ ਮਹਿਰਾ, ਵਰਗੇ ਬਹੁਤ ਸਾਰੇ ਵੱਡੇ ਚਿਹਰੇ ਦੇਖਣ ਨੂੰ ਮਿਲਣਗੇ। ਅੜਬ ਮੁਟਿਆਰਾਂ ਫ਼ਿਲਮ ਨੂੰ ਡਾਇਰੈਕਟਰ ਮਾਨਵ ਸ਼ਾਹ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ 18 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network