ਅੱਜ ਤੋਂ ਸ਼ੁਰੂ, 9ਵਾਂ ਅਕਸ਼ੇ ਕੁਮਾਰ ਕੂਡੋ ਟੂਰਨਾਮੈਂਟ 2017

Written by  Gourav Kochhar   |  October 12th 2017 12:02 PM  |  Updated: October 12th 2017 12:02 PM

ਅੱਜ ਤੋਂ ਸ਼ੁਰੂ, 9ਵਾਂ ਅਕਸ਼ੇ ਕੁਮਾਰ ਕੂਡੋ ਟੂਰਨਾਮੈਂਟ 2017

9ਵਾਂ ਅਕਸ਼ੇ ਕੁਮਾਰ ਇਨਵੀਟੇਸ਼ਨਲ ਕੂਡੋ ਟੂਰਨਾਮੈਂਟ 2017 ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ |

ਅਕਸ਼ੇ ਕੁਮਾਰ ਨੇ ਇਸ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਹਰ ਮੈਂਬਰ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਵਧੀਆ ਖੇਡਣ ਦੀਆਂ ਦੁਆਵਾਂ ਦਿੱਤੀਆਂ ਨੇ | ਇਹ ਟੂਰਨਾਮੈਂਟ 12 ਅਕਤੂਬਰ ਤੋਂ 14 ਅਕਤੂਬਰ ਤੱਕ SRBKS ਗੇਮ੍ਸ ਹਾਲ, ਅੰਧੇਰੀ ਸਪੋਰਟਸ ਕੰਪਲੈਕਸ, ਮੁੰਬਈ ਵਿਖੇ ਖੇਡਿਆ ਜਾ ਰਿਹਾ ਹੈ | ਦੁਨੀਆਂ ਦਾ ਸੱਭ ਤੋਂ ਵੱਡਾ ਕੂਡੋ ਟੂਰਨਾਮੈਂਟ ਜਿਸ ਵਿੱਚ 5000 ਤੋਂ ਵੀ ਵੱਧ ਪ੍ਰਤੀਯੋਗੀ ਭਾਗ ਲੈ ਰਹੇ ਹਨ |

ਬਾਲੀਵੁੱਡ ਦੇ ਖਿਲਾੜੀ Akshay Kumar ਸਿਰਫ਼ ਆਪਣੀ ਅਦਾਕਾਰੀ ਕਾਰਨ ਹੀ ਨਹੀਂ ਸਗੋਂ ਸ਼ਰੀਰਕ ਤੰਦਰੁਸਤੀ ਕਾਰਨ ਵੀ ਪਹਿਚਾਣੇ ਜਾਂਦੇ ਹਨ | ਇਨ੍ਹਾਂ ਦਾ ਹਰ ਇਕ ਫੈਨ ਜਾਣਦਾ ਹੈ ਕਿ ਅਕਸ਼ੇ ਇਕ ਅਦਾਕਾਰ ਦੇ ਨਾਲ ਨਾਲ ਇਕ ਜੂਡੋ ਚੈਮਪੀਅਨ ਵੀ ਰਹਿ ਚੁੱਕੇ ਹਨ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network