ਹੁਣ ਪੰਜਾਬੀ ਫ਼ਿਲਮ 'ਚ ਸਪਨਾ ਚੌਧਰੀ ਦਿਖਾ ਰਹੀ ਹੈ ਡਾਂਸ ਦੇ ਜਲਵੇ, ਫ਼ਿਲਮ 'ਡੀਐੱਸਪੀ ਦੇਵ' 'ਚ ਕੀਤਾ ਆਈਟਮ ਨੰਬਰ

Written by  Rupinder Kaler   |  June 25th 2019 10:55 AM  |  Updated: June 25th 2019 10:59 AM

ਹੁਣ ਪੰਜਾਬੀ ਫ਼ਿਲਮ 'ਚ ਸਪਨਾ ਚੌਧਰੀ ਦਿਖਾ ਰਹੀ ਹੈ ਡਾਂਸ ਦੇ ਜਲਵੇ, ਫ਼ਿਲਮ 'ਡੀਐੱਸਪੀ ਦੇਵ' 'ਚ ਕੀਤਾ ਆਈਟਮ ਨੰਬਰ

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਬਾਲੀਵੁੱਡ ਫ਼ਿਲਮਾਂ ਤੋਂ ਬਾਅਦ ਹੁਣ ਪਾਲੀਵੁੱਡ ਵਿੱਚ ਵੀ ਆਪਣੇ ਡਾਂਸ ਦੇ ਜਲਵੇ ਦਿਖਾਉਂਦੀ ਨਜ਼ਰ ਆਵੇਗੀ । ਸਪਨਾ ਚੌਧਰੀ ਦਾ ਪੰਜਾਬੀ ਫ਼ਿਲਮ 'ਡੀਐੱਸਪੀ ਦੇਵ' ਵਿੱਚ ਆਈਟਮ ਨੰਬਰ ਸ਼ਾਮਿਲ ਕੀਤਾ ਗਿਆ ਹੈ । 'ਅੱਖ ਦਾ ਨਿਸ਼ਾਨਾ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਆਈਟਮ ਨੰਬਰ ਵਿੱਚ ਸਪਨਾ ਚੌਧਰੀ ਖੂਬ ਧਮਾਲ ਮਚਾ ਰਹੀ ਹੈ ।

https://www.instagram.com/p/BzDK21hgh8U/

ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਮੰਨਤ ਨੂਰ ਨੇ ਗਾਇਆ ਹੈ, ਜਦੋਂ ਕਿ ਇਸ ਗਾਣੇ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ । ਗਾਣੇ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ । ਗਾਣੇ ਦੀ ਕੋਰੀਓਗ੍ਰਾਫੀ ਸਾਗਰ ਦਾਸ ਨੇ ਕੀਤੀ ਹੈ ।ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦਾ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

https://www.youtube.com/watch?v=3vZkch6OI6Q

ਮਨਦੀਪ ਸਿੰਘ ਬੈਨੀਪਾਲ ਦੇ ਨਿਰਦੇਸ਼ਨ ‘ਚ ਬਣੀ ਇਸ ਮੂਵੀ ‘ਚ ਨੈਗੇਟਿਵ ਰੋਲ ਮਾਨਵ ਵਿਜ ਵੱਲੋਂ ਨਿਭਾਇਆ ਗਿਆ ਹੈ। ਲੇਖਕ ਇੰਦਰਪਾਲ ਸਿੰਘ ਵੱਲੋਂ ਲਿਖੀ ਇਸ ਫ਼ਿਲਮ ‘ਚ ਦੇਵ ਖਰੌੜ ਅਤੇ ਮਾਨਵ ਵਿਜ ਤੋਂ ਇਲਾਵਾ ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਵੀ ਅਹਿਮ ਰੋਲ ਨਿਭਾ ਰਹੇ ਹਨ। ਫੀਮੇਲ ਲੀਡ ‘ਚ ਮਹਿਰੀਨ ਪੀਰਜ਼ਾਦਾ ਨਜ਼ਰ ਆਉਣਗੇ।

https://www.youtube.com/watch?v=mRhvtR24NfQ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network