ਕਾਰਤਿਕ ਆਰੀਅਨ ਨਾਲ ਨਜ਼ਰ ਆਏ ਅਖਿਲ, ਕਾਰਤਿਕ ਲਈ ਗਾਇਆ ਇਹ ਗਾਣਾ, ਦੇਖੋ ਵੀਡੀਓ

Written by  Aaseen Khan   |  November 11th 2019 12:09 PM  |  Updated: November 11th 2019 12:10 PM

ਕਾਰਤਿਕ ਆਰੀਅਨ ਨਾਲ ਨਜ਼ਰ ਆਏ ਅਖਿਲ, ਕਾਰਤਿਕ ਲਈ ਗਾਇਆ ਇਹ ਗਾਣਾ, ਦੇਖੋ ਵੀਡੀਓ

ਪੰਜਾਬੀ ਗਾਇਕ ਅਕਸਰ ਹੀ ਬਾਲੀਵੁੱਡ ਦੇ ਸਿਤਾਰਿਆਂ ਨਾਲ ਨਜ਼ਰ ਆਉਂਦੇ ਰਹਿੰਦ ਹਨ। ਬਾਲੀਵੁੱਡ ਦੇ ਅਦਾਕਾਰ ਵੀ ਪੰਜਾਬੀ ਗਾਣਿਆਂ ਦੇ ਵੱਡੇ ਫੈਨ ਹਨ ਅਤੇ ਅਜਿਹੀ ਕੋਈ ਹੀ ਹਿੰਦੀ ਫ਼ਿਲਮ ਆ ਰਹੀ ਹੋਵੇਗੀ ਜਿਸ 'ਚ ਪੰਜਾਬੀ ਗੀਤ ਨਾ ਹੋਵੇ। ਹੁਣ ਗਾਇਕ ਅਖਿਲ ਨੇ ਵੀ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਅਖਿਲ ਆਪਣਾ ਬਲਾਕ ਬਸਟਰ ਗਾਣਾ ਖੁਆਬ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ।

 

View this post on Instagram

 

Bro this is for you @kartikaaryan ??

A post shared by AKHIL (@a.k.h.i.l_01) on

ਜੀ ਹਾਂ ਫ਼ਿਲਮ ਲੁਕਾ ਛੁਪੀ ਲਈ ਰੀਮੇਕ ਕੀਤਾ ਗਿਆ ਅਖਿਲ ਦਾ ਗਾਣਾ ਖੁਆਬ ਜਿਸ ਨੂੰ ਦੁਨੀਆ ਨਾਮ ਨਾਲ ਰਿਲੀਜ਼ ਕੀਤਾ ਗਿਆ ਸੀ ਨੇ ਬਹੁਤ ਚਰਚਾ ਬਟੋਰੀ ਹੈ। ਉਸ ਦੀਆਂ ਯਾਦਾਂ ਨੂੰ ਕਾਰਤਿਕ ਆਰੀਅਨ ਨਾਲ ਇੱਕ ਵਾਰ ਫਿਰ ਤੋਂ ਤਾਜ਼ਾ ਕਰਦੇ ਹੋਏ ਅਖਿਲ ਨਜ਼ਰ ਆ ਰਹੇ ਹਨ। ਦੱਸ ਦਈਏ ਲੁਕਾ ਛੁਪੀ ਫ਼ਿਲਮ ਜਿਸ 'ਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਖ਼ਾਸ ਕਰਕੇ ਫ਼ਿਲਮ 'ਚ ਲੌਂਗ ਲਾਚੀ ਗਾਣੇ ਸਮੇਤ ਅਖਿਲ ਦੇ ਖੁਆਬ ਗੀਤ ਨੂੰ ਵੀ ਰੀਮੇਕ ਕੀਤਾ ਗਿਆ ਸੀ।

ਹੋਰ ਵੇਖੋ : ਆਪਣੀ ਮਾਂ ਦੇ ਜਨਮਦਿਨ ‘ਤੇ ਆਰ ਨੇਤ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਦੇਣਗੇ ਇਹ ਤੋਹਫ਼ਾ

ਖੁਆਬ ਦੇ ਰੀਮੇਕ ਵਰਜ਼ਨ ਨੂੰ ਯੂ ਟਿਊਬ 'ਤੇ ਹੁਣ ਤੱਕ 108 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਹੋ ਚੁੱਕੇ ਹਨ ਜਿਸ 'ਚ ਹਿੰਦੀ ਦਾ ਵੀ ਤੜਕਾ ਲਗਾਇਆ ਗਿਆ ਹੈ। ਅਖਿਲ ਅਤੇ ਕਾਰਤਿਕ ਆਰੀਅਨ ਦੇ ਇਸ ਤਾਜ਼ਾ ਵੀਡੀਓ ਨੂੰ ਦੋਨਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network