ਅਖਿਲ ਤੇ ਇਕਾ ਦੀ ਜੋੜੀ ਲਿਆ ਰਹੀ ਹੈ ਕੁਝ ਨਵਾਂ ! 

Written by  Rupinder Kaler   |  June 14th 2019 12:11 PM  |  Updated: June 14th 2019 12:11 PM

ਅਖਿਲ ਤੇ ਇਕਾ ਦੀ ਜੋੜੀ ਲਿਆ ਰਹੀ ਹੈ ਕੁਝ ਨਵਾਂ ! 

ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਲਗਾਤਾਰ ਤਰੱਕੀ ਦੇ ਰਾਹ ਤੇ ਚੱਲ ਰਹੀ ਹੈ । ਮਿਊਜ਼ਿਕ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਏ ਦਿਨ ਨਵੇਂ ਗਾਣੇ ਰਿਲੀਜ਼ ਹੋ ਰਹੇ ਹਨ । ਕੁਝ ਦਿਨ ਪਹਿਲਾਂ ਹੀ ਖ਼ਾਬ ਗਾਣੇ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਨਾਉਣ ਵਾਲੇ ਅਖਿਲ ਦਾ ਗਾਣਾ ਰਿਲੀਜ਼ ਹੋਇਆ ਹੈ । ਜਿਸ ਨੂੰ ਪੰਜਾਬੀ ਗਾਣੇ ਸੁਣਨ ਵਾਲਿਆਂ ਨੇ ਕਾਫੀ ਪਸੰਦ ਕੀਤਾ ਹੈ ।

https://www.youtube.com/watch?v=6L1QrxvtIVU

ਬਿਊਟੀਫੁਲ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਵਿੱਚ ਸਾਰਾਗੁਰਪਾਲ ਨਜ਼ਰ ਆਈ ਹੈ । ਇਸ ਗਾਣੇ ਦੇ ਬੋਲ ਅਖਿਲ ਤੇ ਬੌਬ ਨੇ ਲਿਖੇ ਹਨ ।  ਇਸ ਸਭ ਦੇ ਚੱਲਦੇ ਅਖਿਲ ਇੱਕ ਹੋਰ ਗੀਤ ਲੈ ਕੇ ਆ ਰਹੇ ਹਨ । ਇਸ ਗੀਤ ਵਿੱਚ ਉਹਨਾਂ ਦੇ ਨਾਲ ਇੱਕ ਹੋਰ ਗਾਇਕ ਨਜ਼ਰ ਆਉਣਗੇ ।

Akhil Akhil

ਜੀ ਹਾਂ ਅਖਿਲ ਰੈਪਰ ਤੇ ਗੀਤਕਾਰ ਇਕਾ ਨਾਲ ਮਿਲ ਕੇ ਕੋਈ ਗਾਣਾ ਬਣਾ ਰਹੇ ਹਨ । ਇਸ ਸਭ ਦੀ ਜਾਣਕਾਰੀ ਅਖਿਲ ਦੀ ਸਨੈਪਚੈਟ ਤੋਂ ਮਿਲੀ ਹੈ । ਇਸੇ ਤਰ੍ਹਾਂ ਦੀ ਇੱਕ ਪੋਸਟ ਇਕਾ ਨੇ ਵੀ ਸ਼ੇਅਰ ਕੀਤੀ ਹੈ । ਜਿਸ ਵਿੱਚ ਉਸ ਨੇ ਲਿਖਿਆ ਹੈ 'Bhut hee kum bando se artist waali feel aati hai @a.k.h.i.l_01bhai unmein se ek hain. Behtreen artist love nd respect bhai ??????'

https://www.instagram.com/p/Byk7cg_Brsj/?utm_source=ig_embed

ਇਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜ਼ਿਆਦਾਤਰ ਬੀਟ ਸੌਂਗ ਹੀ ਕੀਤੇ ਹਨ, ਜਦੋਂ ਕਿ ਅਖਿਲ ਨੇ ਰੋਮਾਂਟਿਕ ਗਾਣੇ ਕੀਤੇ ਹਨ । ਇਹ ਕਲੈਬਰੇਸ਼ਨ ਹੁਣ ਕੀ ਕਮਾਲ ਕਰਦਾ ਹੈ ਇਹ ਦੇਖਣਾ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network