ਸਾਰਾ ਗੁਰਪਾਲ ਤੇ ਅਖਿਲ ਦੀ ਜੋੜੀ ਢਾਹ ਰਹੀ ਹੈ ਕਹਿਰ, ਨਵਾਂ ਗੀਤ ਆ ਰਿਹਾ ਹੈ ਸਭ ਨੂੰ ਪਸੰਦ

Written by  Aaseen Khan   |  June 04th 2019 10:37 AM  |  Updated: June 04th 2019 10:37 AM

ਸਾਰਾ ਗੁਰਪਾਲ ਤੇ ਅਖਿਲ ਦੀ ਜੋੜੀ ਢਾਹ ਰਹੀ ਹੈ ਕਹਿਰ, ਨਵਾਂ ਗੀਤ ਆ ਰਿਹਾ ਹੈ ਸਭ ਨੂੰ ਪਸੰਦ

ਸਾਰਾ ਗੁਰਪਾਲ ਤੇ ਅਖਿਲ ਦੀ ਜੋੜੀ ਢਾਹ ਰਹੀ ਹੈ ਕਹਿਰ, ਨਵਾਂ ਗੀਤ ਆ ਰਿਹਾ ਹੈ ਸਭ ਨੂੰ ਪਸੰਦ : ਪੰਜਾਬੀ ਦੇ ਨਾਮੀ ਗਾਇਕ ਅਖਿਲ ਜਿਹੜੇ ਆਪਣੇ ਖ਼ੂਬਸੂਰਤ ਅਵਾਜ਼ ਅਤੇ ਗਾਣਿਆਂ ਕਰਕੇ ਜਾਣੇ ਜਾਂਦੇ ਹਨ। ਅਖਿਲ ਦਾ ਨਵਾਂ ਗੀਤ 'ਬਿਊਟੀਫੁੱਲ' ਰਿਲੀਜ਼ ਹੋ ਚੁੱਕਿਆ ਹੈ ਜੋ ਬਹੁਤ ਹੀ ਸ਼ਾਨਦਾਰ ਬੀਟ ਰੋਮਾਂਟਿਕ ਗੀਤ ਹੈ। ਇਹ ਹੀ ਨਹੀਂ ਗਾਣੇ 'ਚ ਅਖਿਲ ਦਾ ਸਾਥ ਨਿਭਾਇਆ ਹੈ ਨਾਮਵਰ ਮਾਡਲ ਅਦਾਕਾਰ ਅਤੇ ਗਾਇਕਾ ਸਾਰਾ ਗੁਰਪਾਲ ਨੇ। ਅਖਿਲ ਅਤੇ ਸਾਰਾ ਗੁਰਪਾਲ ਦੀ ਇਸ ਜੋੜੀ ਨੂੰ ਦਰਸ਼ਕ ਪਸੰਦ ਕਰ ਰਹੇ ਹਨ। ਗਾਣੇ ਦੀ ਗੱਲ ਕਰੀਏ ਤਾਂ ਗਾਣੇ ਦਾ ਮਿਊਜ਼ਿਕ ਬੌਬ ਨੇ ਦਿੱਤਾ ਤੇ ਗਾਣੇ ਦੇ ਬੋਲ ਅਖਿਲ ਅਤੇ ਬੌਬ ਦੋਨਾਂ ਦੇ ਹਨ।

ਹੋਰ ਵੇਖੋ : ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਸੁਫ਼ਨੇ ਵਰਗੇ ਸੁਪਰਹਿੱਟ ਗੀਤ ਨਾਲ ਪੰਜਾਬੀ ਸੰਗੀਤ ਜਗਤ ‘ਚ ਕਦਮ ਰੱਖਣ ਵਾਲੇ ਅਖਿਲ ਹੁਣ ਤੱਕ ਬਹੁਤ ਸਾਰੇ ਸ਼ਾਨਦਾਰ ਗੀਤ ਗਾ ਚੁੱਕੇ ਹਨ ਜਿੰਨ੍ਹਾਂ 'ਚ ਗੀਤ ਖ਼ਾਬ,ਰੰਗ ਗੋਰਾ, ਜ਼ਿੰਦਗੀ, ਬਾਲੀਵੁੱਡ ਵਰਗੇ ਸੁਪਰਹਿੱਟ ਗੀਤਾਂ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ।ਆਪਣੇ ਰੋਮਾਂਟਿਕ ਗਾਣਿਆਂ ਕਰਕੇ ਜਾਣੇ ਜਾਣ ਵਾਲੇ ਅਖਿਲ ਨੇ ਹੁਣ ਤੱਕ ਬਹੁਤ ਸਾਰੇ ਅਜਿਹੇ ਗੀਤ ਦਰਸ਼ਕਾਂ ਨੂੰ ਦਿੱਤੇ ਹਨ ਜਿੰਨ੍ਹਾਂ ਨੇ ਹਰ ਕਿਸੇ ਦੇ ਦਿਲ ‘ਚ ਜਗ੍ਹਾ ਬਣਾਈ ਹੈ।ਉਹਨਾਂ ਦੇ ਇਸ ਨਵੇਂ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network