Advertisment

ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦੇ ਮਹੂਰਤ 'ਤੇ ਪਹੁੰਚੀ ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ 

author-image
By Rupinder Kaler
New Update
ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦੇ ਮਹੂਰਤ 'ਤੇ ਪਹੁੰਚੀ ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ 
Advertisment
ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਨਾਂਅ ਜੁੜ ਗਿਆ ਹੈ । ਨਵੀਂ ਬਣ ਰਹੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਚੰਡੀਗੜ੍ਹ ਵਿੱਚ ਐਲਾਨ ਤੇ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ ਹੈ । ਫ਼ਿਲਮ ਦੇ ਐਲਾਨ ਦੌਰਾਨ ਬਾਲੀਵੁੱਡ ਦੀ ਅਦਾਕਾਰਾ ਜਯਾ ਪ੍ਰਦਾ ਵੀ ਮੌਜੂਦ ਰਹੀ । ਇਸ ਮੌਕੇ ਹਰਿਆਣਾ ਦੇ ਸਾਂਸਦ ਅਸੀਮ ਗੋਇਲ ਵੀ ਮੌਜੂਦ ਰਹੇ । https://www.instagram.com/p/Bz2w1KCnOKa/ 'ਤੇਰੀ ਮੇਰੀ ਗੱਲ ਬਣ ਗਈ' ਫ਼ਿਲਮ ਨੂੰ ਪਾਲੀਵੁੱਡ ਤੇ ਬਾਲੀਵੁੱਡ ਦੀ ਅਦਾਕਾਰਾ ਪ੍ਰੀਤੀ ਸੱਪਰੂ ਡਾਇਰੈਕਟ ਕਰ ਰਹੇ ਹਨ ।ਜਿੱਥੇ ਇਸ ਫ਼ਿਲਮ ਰਾਹੀਂ ਪ੍ਰੀਤੀ ਸੱਪਰੂ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ ਉੱਤੇ ਗਾਇਕ ਅਖਿਲ ਫ਼ਿਲਮਾਂ ਵਿੱਚ ਕਦਮ ਰੱਖਣ ਜਾ ਰਹੇ ਹਨ । ਇਸ ਫ਼ਿਲਮ ਵਿੱਚ ਰੁਬੀਨਾ ਬਾਜਵਾ ਲੀਡ ਰੋਲ ਵਿੱਚ ਨਜ਼ਰ ਆਵੇਗੀ । publive-imageਇਸ ਫ਼ਿਲਮ ਵਿੱਚ ਪ੍ਰੀਤੀ ਸੱਪਰੂ, ਗੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ ਸਮੇਤ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਪ੍ਰੀਤੀ ਸੱਪਰੂ ਦੇ ਨਾਲ ਨਾਲ ਉਪਵਨ ਸੁਦਰਸ਼ਨ ਤੇ ਅਰੁਣ ਕੁਮਾਰ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ।  publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment