ਅਨੇਕਾਂ ਪੰਜਾਬੀ ਗੀਤਾਂ 'ਚ ਮਾਡਲਿੰਗ ਕਰਨ ਵਾਲੀ ਅਕਾਂਸ਼ਾ ਸਰੀਨ ਹੇਮਾ ਮਾਲਿਨੀ ਦੀ ਫ਼ਿਲਮ 'ਚ ਨਿਭਾਵੇਗੀ ਅਹਿਮ ਭੂਮਿਕਾ

Written by  Aaseen Khan   |  July 25th 2019 12:39 PM  |  Updated: July 25th 2019 12:39 PM

ਅਨੇਕਾਂ ਪੰਜਾਬੀ ਗੀਤਾਂ 'ਚ ਮਾਡਲਿੰਗ ਕਰਨ ਵਾਲੀ ਅਕਾਂਸ਼ਾ ਸਰੀਨ ਹੇਮਾ ਮਾਲਿਨੀ ਦੀ ਫ਼ਿਲਮ 'ਚ ਨਿਭਾਵੇਗੀ ਅਹਿਮ ਭੂਮਿਕਾ

ਬਤੌਰ ਪ੍ਰੋਡਿਊਸਰ ਡ੍ਰੀਮ ਗਰਲ ਹੇਮਾ ਮਾਲਿਨੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਫ਼ਿਲਮ ਮਿੱਟੀ ਵਿਰਾਸਤ ਬੱਬਰਾਂ ਦੇ ਰਾਹੀਂ ਐਂਟਰੀ ਕਰਨ ਜਾ ਰਹੀ ਹੈ। ਜਿੱਥੇ ਫ਼ਿਲਮ 'ਚ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਅਦਾਕਾਰ ਮੁੱਖ ਭੂਮਿਕਾ 'ਚ ਹਨ ਉੱਥੇ ਹੀ ਨਾਮੀ ਮਾਡਲ ਅਕਾਂਸ਼ਾ ਸਰੀਨ ਵੀ ਹੇਮਾ ਮਾਲਿਨੀ ਦੀ ਪਸੰਦ ਬਣ ਚੁੱਕੀ ਹੈ। ਜੀ ਹਾਂ ਅਕਾਂਸ਼ਾ ਸਰੀਨ ਫ਼ਿਲਮ ਮਿੱਟੀ ਵਿਰਾਸਤ ਬੱਬਰਾਂ ਦੀ 'ਚ ਬਤੌਰ ਹੀਰੋਇਨ ਨਜ਼ਰ ਆਵੇਗੀ।

Akkansha Sareen as lead role in punjabi movie Mitti Virast Babbran Di Hema malini akkansha sareen

ਪੰਜਾਬ ਦੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਅਕਾਂਸ਼ਾ ਇਸ ਫ਼ਿਲਮ 'ਚ ਗੁਰਿੰਦਰ ਕੌਰ ਨਾਮ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਦੱਸ ਦਈਏ ਅਕਾਂਸ਼ਾ ਬਹੁਤ ਸਾਰੇ ਪੰਜਾਬੀ ਗੀਤਾਂ ਦਾ ਸ਼ਿੰਗਾਰ ਬਣਨ ਤੋਂ ਬਾਅਦ ਇਸ ਫ਼ਿਲਮ ਲਈ ਕਈ ਚਿਹਰਿਆਂ 'ਚੋਂ ਚੁਣੀ ਗਈ ਹੈ। ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ ਦਾ ਹਿੱਸਾ ਬਣਨ 'ਤੇ ਉਹ ਬਹੁਤ ਖ਼ੁਸ਼ ਹੈ ਤੇ ਹੁਣ ਉਹ ਪੰਜਾਬੀ ਫ਼ਿਲਮਾਂ 'ਤੇ ਹੀ ਆਪਣਾ ਧਿਆਨ ਕੇਂਦਰਿਤ ਰੱਖਣਾ ਚਾਹੁੰਦੀ ਹੈ।

ਹੋਰ ਵੇਖੋ : ਨਵੀਂ ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' ਦਾ ਐਲਾਨ, ਫਰਸਟ ਲੁੱਕ ਆਇਆ ਸਾਹਮਣੇ

Akkansha Sareen as lead role in punjabi movie Mitti Virast Babbran Di Hema malini akkansha sareen

ਅਕਾਂਸ਼ਾ ਇਸ ਫ਼ਿਲਮ ਤੋਂ ਬਾਅਦ ਪੰਜਾਬੀ ਫ਼ਿਲਮ ਗੁਰਮੁਖ 'ਚ ਵੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਦੱਸ ਦਈਏ ਇਸ ਅਦਾਕਾਰਾ ਨੇ ਰੌਸ਼ਨ ਪ੍ਰਿੰਸ ਦੇ ਹਿੱਟ ਗੀਤ 'ਦਿਲ ਡਰਦਾ ਤੋਂ ਮਾਡਲਿੰਗ 'ਚ ਸ਼ੁਰੂਆਤ ਕੀਤੀ ਸੀ ਪਰ ਹੁਣ ਫ਼ਿਲਮ ਮਿੱਟੀ ਵਿਰਾਸਤ ਬੱਬਰਾਂ ਦੀ ਜਿਸ ਨੂੰ ਹਰਿਦੇ ਸ਼ੈੱਟੀ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਗਿਆ ਹੈ 'ਚ ਕੰਮ ਕਰਨਾ ਅਕਾਂਸ਼ਾ ਦੇ ਕਰੀਅਰ 'ਚ ਵੱਡੀ ਛਲਾਂਗ ਸਾਬਿਤ ਹੋ ਸਕਦੀ ਹੈ। ਇਹ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network