ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦਾ ਡਾਂਸ ਵੀਡੀਓ ਵਾਇਰਲ

written by Shaminder | December 06, 2019

ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਆਪਣੀ ਫ਼ਿਲਮ ਗੁੱਡ ਨਿਊਜ਼ ਦੇ ਗੀਤ 'ਗੁੱਡ ਨਿਊਜ਼' ਦੇ ਗੀਤ ਸੌਦਾ ਖਰਾ ਖਰਾ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਇੱਕ ਸੰਮੇਲਨ ਦੇ ਦੌਰਾਨ ਦਾ ਹੈ । ਜਿਸ 'ਚ ਇਹ ਦੋਵੇਂ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਕਰੀਨਾ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ,ਤਸਵੀਰਾਂ ਹੋਈਆਂ ਵਾਇਰਲ

https://www.instagram.com/p/B5uwbTngZT0/

ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ ਕਪਲਸ ਬੱਚੇ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਨੇ। ਦਿਲਜੀਤ-ਕਿਆਰਾ, ਅਕਸ਼ੇ-ਕਰੀਨਾ ਹੋਰਾਂ ਦੀ ਗੁੱਡ ਨਿਊਜ਼ ‘ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ ‘ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ। ਜਿਸ ਤੋਂ ਬਾਅਦ ਕਹਾਣੀ ‘ਚ ਕਈ ਟਵਿਸਟ ਆ ਜਾਂਦੇ ਹਨ।

https://www.instagram.com/p/B5utZeMlie-/

ਜਿਸ ‘ਚ ਦਿਲਜੀਤ ਦੋਸਾਂਝ ਤੇ ਅਕਸ਼ੇ ਕੁਮਾਰ ਦੀ ਕਾਮੇਡੀ ਦੇ ਪੰਚ ਦਰਸ਼ਕਾਂ ਨੂੰ ਹੱਸ ਹੱਸ ਕੇ ਲੋਟ ਪੋਟ ਹੋਣ ਲਈ ਮਜ਼ਬੂਰ ਕਰ ਰਹੇ ਹਨ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.instagram.com/p/B5uOYNwleUZ/

ਗੁੱਡ ਨਿਊਜ਼ ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।

You may also like