Advertisment

ਮੰਗਣੀ ਦੇ ਬਾਵਜੂਦ ਅਕਸ਼ੇ ਕੁਮਾਰ ਤੇ ਰਵੀਨਾ ਟੰਡਨ ਦਾ ਨਹੀਂ ਹੋਇਆ ਵਿਆਹ, ਇਹ ਸੀ ਵਜ੍ਹਾ

author-image
By Rupinder Kaler
New Update
ਮੰਗਣੀ ਦੇ ਬਾਵਜੂਦ ਅਕਸ਼ੇ ਕੁਮਾਰ ਤੇ ਰਵੀਨਾ ਟੰਡਨ ਦਾ ਨਹੀਂ ਹੋਇਆ ਵਿਆਹ, ਇਹ ਸੀ ਵਜ੍ਹਾ
Advertisment
ਰਵੀਨਾ ਟੰਡਨ ਜਿੰਨੀ ਆਪਣੀਆਂ ਫ਼ਿਲਮਾਂ ਕਰਕੇ ਸੁਰਖੀਆਂ ਵਿੱਚ ਰਹੀ, ਓਨੀਂ ਹੀ ਉਹ ਅਕਸ਼ੇ ਕੁਮਾਰ ਨਾਲ ਆਪਣੇ ਅਫੇਅਰ ਕਰਕੇ ਵੀ ਚਰਚਾ ‘ਚ ਰਹੀ । 1994 ਵਿੱਚ ਫ਼ਿਲਮ ਦੋਹਾਂ ਦੀ ਫ਼ਿਲਮ ਮੋਹਰਾ ਆਈ ਤਾਂ ਅਕਸ਼ੇ ਤੇ ਰਵੀਨਾ ਦੀਆਂ ਨਜ਼ਦੀਕੀਆਂ ਵੀ ਵੱਧ ਗਈਆਂ । ਜਿਸ ਤਰ੍ਹਾਂ ਇਸ ਫ਼ਿਲਮ ਦੇ ਗਾਣੇ ਹਰ ਇੱਕ ਦੀ ਜ਼ੁਬਾਨ ਤੇ ਸਨ ਉਸੇ ਤਰ੍ਹਾਂ ਅਕਸ਼ੇ ਤੇ ਰਵੀਨਾ ਦਾ ਅਫੇਅਰ ਵੀ ਹਰ ਇੱਕ ਦੀ ਜ਼ੁਬਾਨ ਤੇ ਸੀ । ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਰਵੀਨਾ ਨੇ ਦੱਸਿਆ ਕਿ ਮੋਹਰਾ ਦੀ ਸ਼ੂਟਿੰਗ ਤੋਂ ਬਾਅਦ ਉਹ ਤੇ ਅਕਸ਼ੇ ਵਿਆਹ ਕਰਨ ਵਾਲੇ ਸਨ । ਅਕਸ਼ੇ ਤੋਂ ਪਹਿਲਾਂ ਰਵੀਨਾ ਦਾ ਅਫੇਅਰ ਕਮਲ ਸਦਾਨਾ ਨਾਲ ਸੀ ਪਰ ਇਹ ਰਿਸ਼ਤਾ ਜ਼ਿਆਦਾ ਨਹੀਂ ਚਲ ਸਕਿਆ । ਅਕਸ਼ੇ ਕੁਮਾਰ ਨੇ ਰਵੀਨਾ ਟੰਡਨ ਨੂੰ ਕਿਹਾ ਕਿ ਉਹ, ਉਹ ਕੁੜੀ ਹੈ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦੇ ਹਨ । ਇਸ ਸਭ ਦੇ ਚਲਦੇ ਅਕਸ਼ੇ ਤੇ ਰਵੀਨਾ ਟੰਡਨ ਨੇ ਮੁੰਬਈ ਦੇ ਸ਼ਿਵ ਮੰਦਰ ਵਿੱਚ ਚੋਰੀ ਛਿਪੇ ਇੰਗੇਜਮੈਂਟ ਵੀ ਕਰ ਲਈ ਸੀ ।
Advertisment
ਪਰ ਇਸ ਦੇ ਬਾਵਜੂਦ ਅਕਸ਼ੇ ਨੇ ਰਵੀਨਾ ਨੂੰ ਇਹ ਹਿਦਾਇਤ ਕੀਤੀ ਸੀ ਕਿ ਉਹ ਆਪਣੀ ਮੰਗਣੀ ਦੀ ਖ਼ਬਰ ਕਿਸੇ ਨੂੰ ਨਾ ਦੱਸੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਫੈਨ ਫੋਲਵਿੰਗ ਘੱਟ ਜਾਵੇਗੀ । ਪਰ ਇਸ ਸਭ ਦੇ ਚਲਦੇ ਅਕਸ਼ੇ ਦੇ ਸਬੰਧ ਵਿੱਚ ਇੱਕ ਵੱਡਾ ਖੁਲਸਾ ਹੋਇਆ । ਰਵੀਨਾ ਨੂੰ ਪਤਾ ਲੱਗਿਆ ਕਿ ਅਕਸ਼ੇ ਨੇ ਉਸ ਤੋਂ ਇਲਾਵਾ ਦੋ ਹੋਰ ਕੁੜੀਆਂ ਨਾਲ ਇੰਗੇਜਮੈਂਟ ਕੀਤੀ ਹੋਈ ਸੀ । ਰਵੀਨਾ ਅਕਸ਼ੇ ਦੇ ਧੋਖੇ ਤੋਂ ਪਰੇਸ਼ਾਨ ਹੋ ਚੁੱਕੀ ਸੀ ਪਰ ਹਰ ਵਾਰ ਅਕਸ਼ੇ ਰਵੀਨਾ ਤੋਂ ਮੁਆਫੀ ਮੰਗ ਲੈਂਦੇ ਸਨ । ਇਸ ਸਭ ਦੇ ਚਲਦੇ ਅਕਸ਼ੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਰੇਖਾ ਦੇ ਕਰੀਬ ਚਲੇ ਗਏ ਤੇ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਹਰ ਪਾਸੇ ਸੁਣਾਈ ਦੇਣ ਲੱਗੀਆਂ । ਕਹਿੰਦੇ ਹਨ ਕਿ ਰਵੀਨਾ ਨੇ ਅਕਸ਼ੇ ਨੂੰ ਰੇਖਾ ਨਾਲ ਰੋਮਾਂਸ ਕਰਦੇ ਰੰਗੇ ਹੱਥੀ ਫੜਿਆ ਸੀ । ਇਸ ਤੋਂ ਬਾਅਦ ਰਵੀਨਾ ਨੇ ਆਪਣੀ ਮੰਗਣੀ ਤੋੜ ਦਿੱਤੀ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ । ਕਹਿੰਦੇ ਹਨ ਕਿ ਅਕਸ਼ੇ ਤੇ ਰਵੀਨਾ ਇੱਕ ਦੂਜੇ ਨੂੰ ਅੱਜ ਤੱਕ ਨਹੀਂ ਬੁਲਾਉਂਦੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment