ਪਹਿਲੀ ਵਾਰ ਟ੍ਰੈਫਿਕ ਪੁਲਸ ਦੀ ਵਰਦੀ 'ਚ ਦਿਖੇ ਅਕਸ਼ੇ, 'ਸੜਕ ਸੁਰੱਖਿਆ' ਲਈ ਮਿਲਾਇਆ ਹੱਥ

Written by  Gourav Kochhar   |  June 04th 2018 08:10 AM  |  Updated: June 04th 2018 08:15 AM

ਪਹਿਲੀ ਵਾਰ ਟ੍ਰੈਫਿਕ ਪੁਲਸ ਦੀ ਵਰਦੀ 'ਚ ਦਿਖੇ ਅਕਸ਼ੇ, 'ਸੜਕ ਸੁਰੱਖਿਆ' ਲਈ ਮਿਲਾਇਆ ਹੱਥ

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੇ ਹਨ। ਦੇਸ਼ ਨਾਲ ਜੁੜੇ ਕਈ ਸਮਾਜਿਕ ਮੁੱਦਿਆਂ 'ਤੇ ਆਪਣਾ ਯੋਗਦਾਨ ਦੇਣ ਵਾਲਾ ਇਹ ਸਟਾਰ ਹੁਣ 'ਸੜਕ ਸੁਰੱਖਿਆ road safety' ਅੰਦੋਲਨ ਨਾਲ ਜੁੜ ਚੁੱਕਿਆ ਹੈ। ਅਕਸ਼ੇ ਨੇ ਖੁਦ ਇਹ ਜਾਣਕਾਰੀ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਰਾਹੀਂ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਤਸਵੀਰ 'ਚ ਅਕਸ਼ੇ Akshay Kumar ਮੁੰਬਈ ਪੁਲਸ ਦੀ ਵਰਦੀ ਪਹਿਨੇ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਚ ਅਕਸ਼ੇ ਹੱਥ 'ਚ ਕੋਡਲੈੱਸ ਫੋਨ ਫੜੇ ਹੋਏ ਸੜਕ ਸੁਰੱਖਿਆ ਨੂੰ ਲੈ ਕੇ ਲੋਕਾਂ ਦੀ ਮਦਦ ਲਈ ਤਿਆਰ ਦਿਖ ਰਹੇ ਹਨ।

akshay

Bollywood News: Honoured to associate with @MORTHRoadSafety and take forward the 'Road Safety' movement. I sincerely hope the campaign will bring about a behavioral change towards traffic & road safety and in turn help save precious lives.

https://twitter.com/akshaykumar/status/1003118099753730049

ਅਕਸ਼ੇ Akshay Kumar ਨੇ ਆਪਣੇ ਇਸ ਅੰਦਾਜ਼ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਮਾਰਥ ਸੜਕ ਸੁਰੱਖਿਆ ਨਾਲ ਸਹਿਯੋਗ ਕਰਨਾ ਅਤੇ ਸੜਕ ਸੁਰੱਖਿਆ ਨੂੰ ਅੱਗੇ ਵਧਾਉਣ ਲਈ ਚੁਣੇ ਜਾਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਅਭਿਆਨ ਆਵਾਜਾਈ ਅਤੇ ਸੜਕ ਸੁਰੱਖਿਆ ਦੇ ਪ੍ਰਤੀ ਲੋਕਾਂ 'ਚ ਇਕ ਬਦਲਾਅ ਲਿਆਵੇਗਾ ਅਤੇ ਲੋਕਾਂ ਦਾ ਅਨਮੋਲ ਜੀਵਨ ਬਚਾਉਣ 'ਚ ਮਦਦ ਕਰੇਗਾ।

akshay kumar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network