ਮਹਾਰਾਸ਼ਟਰ ਵਿੱਚ ਅਕਸ਼ੇ ਕੁਮਾਰ ਤੇ ਅਮਿਤਾਬ ਬੱਚਨ ਦੀ ਸ਼ੂਟਿੰਗ ਰੋਕਣ ਦੀ ਦਿੱਤੀ ਗਈ ਧਮਕੀ

written by Rupinder Kaler | February 18, 2021

ਕਿਸਾਨਾਂ ਖਿਲਾਫ ਬੋਲਣ ਕਰਕੇ ਬਾਲੀਵੁੱਡ ਅਦਾਕਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ । ਇਸ ਸਭ ਦੇ ਚਲਦੇ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਿਤਾਭ ਬੱਚਨ ਤੇ ਅਕਸ਼ੇ ਕੁਮਾਰ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ ।

ਹੋਰ ਪੜ੍ਹੋ :

ਦਿਆ ਮਿਰਜਾ ਨਾਲ ਵੈਭਵ ਰੇਖੀ ਦਾ ਹੋਇਆ ਵਿਆਹ, ਐਕਸ ਵਾਈਫ ਨੇ ਕੀਤਾ ਇਸ ਤਰ੍ਹਾਂ ਰਿਐਕਟ

ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਆਪਣੀ ਆਉਣ ਵਾਲੀ ਫ਼ਿਲਮ ‘ਹੌਸਲਾ ਰੱਖ’ ਦਾ ਦਿਲਚਸਪ ਪੋਸਟਰ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

akshay-kumar

ਪਟੋਲੇ ਨੇ ਮਹਿੰਗਾਈ ਦੇ ਯੁੱਗ 'ਚ ਇਨ੍ਹਾਂ ਦੋਵਾਂ ਅਦਾਕਾਰਾਂ 'ਤੇ ਚੁੱਪ ਰਹਿਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਅਭਿਨੇਤਾ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਸਮੇਂ ਕਾਫੀ ਟਵੀਟ ਕਰਦੇ ਸਨ।

akshay-kumar 700X400

ਪਰ ਹੁਣ, ਜਦੋਂ ਨਰੇਂਦਰ ਮੋਦੀ ਸਰਕਾਰ 'ਚ ਮਹਿੰਗਾਈ ਇੰਨੀ ਵਧ ਗਈ ਹੈ ਅਤੇ ਪੈਟਰੋਲ-ਡੀਜ਼ਲ-ਐਲਪੀਜੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਦੋਵਾਂ ਨੇ ਚੁੱਪ ਵੱਟੀ ਰੱਖੀ ਹੈ।

akshay Kumar

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਅਦਾਕਾਰਾਂ ਦਾ ਖੇਤੀ ਬਿੱਲਾਂ ਦੀ ਹਿਮਾਇਤ ਕਰਨ ਕਰਕੇ ਵਿਰੋਧ ਹੋ ਰਿਹਾ ਹੈ । ਕਈ ਥਾਂਵਾਂ ਤੇ ਇਹਨਾਂ ਅਦਾਕਾਰਾਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ।

https://twitter.com/ANI/status/1362340553904459778

0 Comments
0

You may also like