Advertisment

ਅਕਸ਼ੇ ਕੁਮਾਰ ਨੂੰ ਕੈਟਰੀਨਾ ਕੈਫ ਦਾ ਵੀਡੀਓ ਬਨਾਉਣਾ ਪਿਆ ਮਹਿੰਗਾ, ਅਦਾਕਾਰਾ ਨੇ ਝਾੜੂ ਨਾਲ ਮਾਰਿਆ, ਵੀਡੀਓ ਹੋਇਆ ਵਾਇਰਲ

author-image
By Lajwinder kaur
New Update
ਅਕਸ਼ੇ ਕੁਮਾਰ ਨੂੰ ਕੈਟਰੀਨਾ ਕੈਫ ਦਾ ਵੀਡੀਓ ਬਨਾਉਣਾ ਪਿਆ ਮਹਿੰਗਾ, ਅਦਾਕਾਰਾ ਨੇ ਝਾੜੂ ਨਾਲ ਮਾਰਿਆ, ਵੀਡੀਓ ਹੋਇਆ ਵਾਇਰਲ
Advertisment
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕੈਟਰੀਨਾ ਆਪਣੀ ਆਉਣ ਵਾਲੀ ਫ਼ਿਲਮ ਸੂਰਿਆਵੰਸ਼ੀ ਦੇ ਸੈੱਟ ਉੱਤੇ ਝਾੜੂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਧਰ ਐਕਟਰ ਅਕਸ਼ੇ ਕੁਮਾਰ ਕੈਟਰੀਨਾ ਨੂੰ ਤੰਗ ਕਰਦੇ ਹੋਏ ਮਜ਼ਾਕੀਆ ਅੰਦਾਜ਼ ‘ਚ ਪੁੱਛਦੇ ਨੇ ਕੈਟਰੀਨਾ ਜੀ ਆਪ ਯੇ ਕਿਆ ਕਰ ਰਹੇ ਹੋ ਤਾਂ ਅੱਗੋਂ ਕੈਟਰੀਨਾ ਵੀ ਮਸਤੀ ਕਰਦੇ ਹੋਏ ਸਫਾਈ ਦੇ ਬਹਾਨੇ ਨਾਲ ਝਾੜੂ ਲਗਾਉਂਦੇ ਹੋਏ ਅਕਸ਼ੇ ਨੂੰ ਝਾੜੂ ਨਾਲ ਮਾਰਨ ਲੱਗ ਜਾਂਦੀ ਹੈ।
View this post on Instagram
 

Spotted : The newest #SwachhBharat brand ambassador on the sets of #Sooryavanshi ? @katrinakaif #BTS

A post shared by Akshay Kumar (@akshaykumar) on

Advertisment
ਹੋਰ ਵੇਖੋ:ਸ਼ੈੱਫ ਹਰਪਾਲ ਲਗਾਉਣਗੇ ਪੰਜਾਬ ਦੇ ਸੁਪਰ ਸ਼ੈੱਫ਼ ਸੀਜ਼ਨ-5 ‘ਚ ਕੁਕਿੰਗ ਤੇ ਮਸਤੀ ਦਾ ਤੜਕਾ, ਸ਼ੋਅ ‘ਚ ਇਸ ਤਰ੍ਹਾਂ ਲਵੋ ਭਾਗ ਇਸ ਵੀਡੀਓ ਨੂੰ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਰ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਬੜੀ ਮਜ਼ੇਦਾਰ ਕੈਪਸ਼ਨ ਵੀ ਦਿੱਤੀ ਹੈ। ਉਨ੍ਹਾਂ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਸੂਰਿਆਵੰਸ਼ੀ ਦੇ ਸੈੱਟ ਤੇ ਨਵੀਂ ਸਵੱਛ ਭਾਰਤ ਅੰਬੈਸਡਰ’।  ਫ਼ਿਲਮ ਸੂਰਿਆਵੰਸ਼ੀ ਦੇ ਸੈੱਟ ਤੋਂ ਬੀਹਾਈਂਡ ਦਾ ਸੀਨ ਵਾਲੀ ਇਹ ਵੀਡੀਓ ਖੂਬ ਪਸੰਦ ਕੀਤੀ ਜਾ ਰਹੀ ਹੈ ਤੇ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਸੂਰਿਆਵੰਸ਼ੀ ਫ਼ਿਲਮ ਨੂੰ ਕਰਣ ਜੌਹਰ ਤੇ ਰੋਹਿਤ ਸ਼ੈੱਟੀ ਨੇ ਪ੍ਰੋਡਿਊਸ ਕੀਤਾ ਹੈ। ਧਰਮਾ ਪ੍ਰੋਡਕਸ਼ ਤੇ ਰੋਹਿਤ ਸ਼ੈੱਟੀ ਪਿਕਚਰਸ ਦੇ ਬੈਨਰ ਹੇਠ ਬਣੀ ਇਹ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment