ਆਨਲਾਈਨ ਲੀਕ ਹੋਈ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਦੀ ਫ਼ਿਲਮ ‘Samrat Prithviraj’

written by Lajwinder kaur | June 03, 2022

Samrat Prithviraj full HD movie leaked online: ਫਿਲਮ ਦਾ ਆਨਲਾਈਨ ਲੀਕ ਹੋਣਾ ਆਮ ਗੱਲ ਹੈ। ਫਿਲਮ ਰਿਲੀਜ਼ ਹੁੰਦੇ ਹੀ ਕਈ ਸੋਸ਼ਲ ਸਾਈਟਸ 'ਤੇ ਲੀਕ ਹੋ ਜਾਂਦੀ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ ਅਤੇ ਫਿਲਮ ਨੇ ਆਉਂਦੇ ਹੀ ਧਮਾਲ ਮਚਾ ਦਿੱਤਾ ਹੈ। ਚੰਦਰਪ੍ਰਕਾਸ਼ ਦਿਵੇਦੀ ਦੁਆਰਾ ਨਿਰਦੇਸ਼ਿਤ 'ਸਮਰਾਟ ਪ੍ਰਿਥਵੀਰਾਜ' ਵਿੱਚ ਮਿਸ ਵਰਲਡ ਮਾਨੁਸ਼ੀ ਛਿੱਲਰ ਦੇ ਨਾਲ ਅਕਸੇ ਕੁਮਾਰ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਪਰ ਇਹ ਫ਼ਿਲਮ ਵੀ ਲੀਕ ਹੋ ਗਈ ਹੈ।

ਦੱਸ ਦਈਏ ਕਿ ਇਸ ਫਿਲਮ ਸਮਰਾਟ ਪ੍ਰਿਥਵੀਰਾਜ ‘ਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਅਦਾ ਕਰ ਰਹੇ ਹਨ, ਜਦੋਂ ਕਿ ਮਾਨੁਸ਼ੀ ਛਿੱਲਰ, ਫਿਲਮ ਵਿੱਚ ਰਾਜਕੁਮਾਰੀ ਸੰਯੋਗਿਤਾ ਦਾ ਕਿਰਦਾਰ ਨਿਭਾਅ ਰਹੀ ਹੈ

image source Instagram

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕ ਵੱਲੋਂ ਮਿਲੇ ਇਸ ਤੋਹਫੇ ਨੂੰ ਦੇਖ ਕੇ ਗਾਇਕ ਦੇ ਚਿਹਰੇ ‘ਤੇ ਆਈ ਸੀ ਮੁਸਕਾਨ

ਫਿਲਮ 'ਸਮਰਾਟ ਪ੍ਰਿਥਵੀ' ਨੂੰ ਰਿਲੀਜ਼ ਹੋਏ ਇਕ ਦਿਨ ਵੀ ਨਹੀਂ ਹੋਇਆ ਸੀ ਕਿ ਇਹ ਫਿਲਮ ਵੀ ਕਈ ਸਾਈਟਾਂ 'ਤੇ ਲੀਕ ਹੋ ਗਈ ਹੈ। ਇਹ ਫਿਲਮ ਤਮਿਲਰੋਕਰਸ, ਟੈਲੀਗ੍ਰਾਮ ਅਤੇ ਮੂਵੀਰੂਲਜ਼ ਸਮੇਤ ਕਈ ਪਾਇਰੇਸੀ ਆਨਲਾਈਨ ਸਾਈਟਾਂ 'ਤੇ ਐੱਜ.ਡੀ ਵਿੱਚ ਉਪਲਬਧ ਹੈ।

image source Instagram

ਸੋਸ਼ਲ ਸਾਈਟਸ 'ਤੇ ਫਿਲਮਾਂ ਦੇ ਲੀਕ ਹੋਣ ਨੂੰ 'ਆਨਲਾਈਨ ਪਾਇਰੇਸੀ' ਕਿਹਾ ਜਾਂਦਾ ਹੈ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕੇ ਇਵੇਂ ਫ਼ਿਲਮਾਂ ਦਾ ਆਨਲਾਈਨ ਲੀਕ ਹੋਣ। ਇੱਕ ਫਿਲਮ ਕਰੋੜਾਂ ਦੀ ਲਾਗਤ ਨਾਲ ਬਣੀ ਹੈ, ਇਸ ਲਈ ਇਸਦੇ ਲੀਕ ਹੋਣ ਨਾਲ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਵਿੱਚ ਵੱਡਾ ਫਰਕ ਪੈਂਦਾ ਹੈ। ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਭੂਲ ਭੁੱਲਈਆ 2', 'ਧਾਕੜ', 'ਸਰਕਾਰੂ ਵਾਰੀ ਪਤਾ' ਵੀ ਆਨਲਾਈਨ ਲੀਕ ਹੋਈਆਂ ਸਨ। ਹਿੰਦੀ ਫ਼ਿਲਮਾਂ ਹੀ ਨਹੀਂ ਕਈ ਪੰਜਾਬੀ ਫ਼ਿਲਮਾਂ ਵੀ ਆਨਲਾਈਨ ਲੀਕ ਹੋ ਚੁੱਕੀਆਂ ਹਨ।

Prithviraj Song 'Hari Har' Out: Feel the intensity of epic drama and true power of Samrat image source Instagram

ਹੋਰ ਪੜ੍ਹੋ : IIFA Awards 2022: ਇਸ ਛੋਟੀ ਬੱਚੀ ਨੇ ਆਪਣੀ ਕਿਊਟਨੈੱਸ ਨਾਲ ਜਿੱਤਿਆ ਨੋਰਾ ਫਤੇਹੀ ਦਾ ਦਿਲ, ਬੱਚੀ ‘ਤੇ ਪਿਆਰ ਲੁਟਾਉਂਦੀ ਨਜ਼ਰ ਆਈ ਅਦਾਕਾਰਾ

 

 

You may also like