ਬੀ ਪਰਾਕ ਦੇ ‘ਫਿਲਹਾਲ’ ਗੀਤ ਦੀ ਸਫਲਤਾ ਤੋਂ ਬਾਅਦ, ਅਕਸ਼ੇ ਨੇ ਕੀਤਾ ਫਿਲਹਾਲ 2 ਦਾ ਐਲਾਨ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | January 23, 2020

ਪੰਜਾਬੀ ਗਾਇਕ ਬੀ ਪਰਾਕ ਦਾ ਪਿਛਲੇ ਸਾਲ ਆਏ ‘ਫਿਲਹਾਲ’ ਗੀਤ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ। ਇਹ ਗਾਣਾ ਅਕਸ਼ੇ ਕੁਮਾਰ ਦਾ ਪਹਿਲਾ ਮਿਊਜ਼ਿਕਲ ਵੀਡੀਓ ਸੀ। ਜੀ ਹਾਂ ਇਸ ਗਾਣੇ ‘ਚ ਫੀਚਰਿੰਗ ਕੀਤੀ ਸੀ ਅਕਸ਼ੇ ਕੁਮਾਰ, ਨੂਪੁਰ ਸੈਨਨ ਨੇ ਤੇ ਐਮੀ ਵਿਰਕ ਨੇ।

ਹੋਰ ਵੇਖੋ:ਪਿਆਰ ਦੀ ਦਰਦ-ਏ-ਦਾਸਤਾਨ ਨੂੰ ਬਿਆਨ ਕਰਦਾ ‘ਫਿਲਹਾਲ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ ਇਹ ਗੀਤ ਸੈਡ ਜ਼ੌਨਰ ਦਾ ਗੀਤ ਸੀ ਜਿਸ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਸੀ। ਇਸ ਗਾਣੇ ਦੇ ਬੋਲ ਜਾਨੀ ਨੇ ਲਿਖੇ ਸਨ। ਮਿਊਜ਼ਿਕ ਬੀ ਪਰਾਕ ਨੇ ਖੁਦ ਦਿੱਤਾ ਸੀ। ਗਾਣੇ ਦਾ ਵੀਡੀਓ ਤਿਆਰ ਕੀਤਾ ਸੀ ਅਰਵਿੰਦਰ ਖਹਿਰਾ ਨੇ। ਜਿਸਦੇ ਚੱਲਦੇ ਇਹ ਪੂਰੀ ਟੀਮ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਉਣ ਵਾਲੀ ਹੈ। ਜੀ ਹਾਂ ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉੱਤੇ ‘ਫਿਲਹਾਲ 2’ ਦਾ ਐਲਾਨ ਕਰ ਦਿੱਤਾ ਹੈ। Desi Melodies ਲੇਬਲ ਹੇਠ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਹਾਲ 2 ਦੇ ਐਲਾਨ ਤੋਂ ਬਾਅਦ ਫੈਨਜ਼ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਸਿਕਵਲ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜੇ ਗੱਲ ਕਰੀਏ ਬੀ ਪਾਰਕ ਦੇ ਕੰਮ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਜਿਵੇਂ ਕੌਣ ਹੋਵੇਗਾ, ਮਨ ਭਰਿਆ, ਮਸਤਾਨੀ, ਢੋਲਣਾ, ਰੱਬਾ ਵੇ ਆਦਿ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

0 Comments
0

You may also like