ਫਿਲਮ 'ਰਾਮ ਸੇਤੂ' ਨੂੰ ਲੈ ਕੇ ਵਿਵਾਦਾਂ 'ਚ ਫਸੇ ਅਕਸ਼ੈ ਕੁਮਾਰ, ਜਾਣੋ ਵਜ੍ਹਾ

written by Pushp Raj | July 30, 2022

Akshay Kumar Ram Setu Controversy: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ। ਹੁਣ ਅਕਸ਼ੈ ਕੁਮਾਰ ਮੁੜ ਆਪਣੀ ਫਿਲਮ 'ਰਾਮ ਸੇਤੂ' ਨੂੰ ਲੈ ਕੇ ਵਿਵਾਦਾਂ ਦੇ ਵਿੱਚ ਫਸ ਗਏ ਹਨ। ਉਨ੍ਹਾਂ ਉੱਤੇ ਰਾਮ ਸੇਤੂ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲੱਗੇ ਹਨ।

Image Source: Twitter

ਮੀਡੀਆ ਰਿਪੋਰਸਟ ਦੇ ਮੁਤਾਬਕ ਅਕਸ਼ੈ ਕੁਮਾਰ ਮੁੜ ਇੱਕ ਹੋਰ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਰਾਮ ਸੇਤੂ ਨੂੰ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।

ਸੁਬਰਾਮਨੀਅਮ ਸਵਾਮੀ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਅਕਸ਼ੈ ਇਸ ਫਿਲਮ ਰਾਮ ਸੇਤੂ ਰਾਹੀਂ ਗ਼ਲਤ ਤੱਥਾਂ ਨੂੰ ਪੇਸ਼ ਕਰ ਰਹੇ ਹਨ। ਇਸ ਦੇ ਚਲਦੇ ਉਹ ਫਿਲਮ ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਟੀਮ ਖਿਲਾਫ ਮਾਮਲਾ ਦਰਜ ਕਰਵਾਉਣਗੇ।

ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ ਰਾਮ ਸੇਤੂ ਨੂੰ ਲੈ ਕੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਈ ਸਵਾਲ ਚੁੱਕੇ ਹਨ।

Image Source: Twitter

ਸੁਬਰਾਮਣੀਅਮ ਸਵਾਮੀ ਨੇ ਆਪਣੇ ਪਹਿਲੇ ਟਵੀਟ 'ਚ ਲਿਖਿਆ ਹੈ ਕਿ ''ਮੈਂ ਹਿੰਦੀ ਸਿਨੇਮਾ ਕਲਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੇ ਕਰਮਾ ਮੀਡੀਆ 'ਤੇ ਮਾਮਲਾ ਦਰਜ ਕਰਨ ਜਾ ਰਿਹਾ ਹਾਂ। ਅਕਸ਼ੈ ਦੀ ਆਉਣ ਵਾਲੀ ਫਿਲਮ ਰਾਮ ਸੇਤੂ ਵਿੱਚ ਸੇਤੂ ਬਾਰੇ ਗ਼ਲਤ ਤੱਥ ਦਿਖਾਏ ਗਏ ਹਨ। ਜਿਸ ਕਾਰਨ ਰਾਮ ਸੇਤੂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੇ ਵਕੀਲ ਸੱਤਿਆ ਸੱਭਰਵਾਲ ਨੇ ਇਸ ਮਾਮਲੇ ਸਬੰਧੀ ਕੇਸ ਦੇ ਖਰੜੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਇਸ ਦੇ ਨਾਲ ਹੀ ਇੱਕ ਹੋਰ ਟਵੀਟ ਕਰਦੇ ਹੋਏ ਨੇਤਾ ਨੇ ਲਿਖਿਆ, " ਅਕਸ਼ੈ ਕੁਮਾਰ ਇੱਕ ਵਿਦੇਸ਼ੀ ਨਾਗਰਿਕ ਹਨ ਤੇ ਅਜਿਹੇ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਾਂ ਫਿਰ ਦੇਸ਼ ਤੋਂ ਬਾਹਰ ਜਾਣ ਲਈ ਵੀ ਕਿਹਾ ਜਾ ਸਕਦਾ ਹੈ। '

ਹਲਾਂਕਿ ਦਰਸ਼ਕ ਅਕਸ਼ੈ ਕੁਮਾਰ ਦੀ ਮੋਸਟ ਅਵੇਟਿਡ ਫਿਲਮ ਰਾਮ ਸੇਤੂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਅਕਸ਼ੈ ਕੁਮਾਰ ਇਕ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ ਨਿਭਾਅ ਰਹੇ ਹਨ ਜੋ ਗੁਆਂਢੀ ਦੇਸ਼ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਬਣੇ ਰਾਮ ਸੇਤੂ ਦੀ ਅਸਲੀਅਤ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।

Image Source: Twitter

ਹੋਰ ਪੜ੍ਹੋ: ਆਲਿਆ ਭੱਟ ਨੇ ਫਿਲਮ 'ਡਾਰਲਿੰਗਜ਼' ਦੇ ਪ੍ਰਮੋਸ਼ਨ 'ਤੇ ਪਾਇਆ ਪਤੀ ਰਣਬੀਰ ਕਪੂਰ ਦਾ ਬਲੇਜ਼ਰ, ਵੇਖੋ ਤਸਵੀਰਾਂ

ਇਸ ਫਿਲਮ 'ਚ ਅਕਸ਼ੈ ਕੁਮਾਰ ਦੇ ਨਾਲ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਅਹਿਮ ਭੂਮਿਕਾ 'ਚ ਹੈ। ਫਿਲਮ ਰਾਮ ਸੇਤੂ ਦੇ ਕਈ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ। ਇਹੀ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋ ਸਕਦੀ ਹੈ।

 

You may also like