ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

Written by  Pushp Raj   |  December 29th 2021 11:55 AM  |  Updated: December 29th 2021 11:55 AM

ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਬੀ-ਟਾਊਨ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਨੇ ਆਪਣੀ ਪਤਨੀ ਟਵਿੰਕਲ ਖੰਨਾਂ ਨੂੰ ਬੇਹੱਦ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ ਤੇ ਉਨ੍ਹਾਂ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ।

akshay kumar image From instagram

ਅਕਸ਼ੈ ਕੁਮਾਰ ਨੇ ਪਤਨੀ ਦੇ ਜਨਮਦਿਨ ਦੇ ਮੌਕੇ 'ਤੇ ਆਪਣੇ ਇੰਸਟਾਗ੍ਰਾਮ ਉੱਤਸ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਇਸ ਖ਼ਾਸ ਪੋਸਟ ਦੇ ਵਿੱਚ ਉਨ੍ਹਾਂ ਨੇ ਟਵਿੰਕਲ ਦੇ ਨਾਲ ਆਪਣੀ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਇੱਕ ਖ਼ਾਸ ਸੰਦੇਸ਼ ਲਿਖਿਆ ਹੈ। ਅਕਸ਼ੈ ਨੇ ਲਿਖਿਆ, " ਤੁਹਾਡਾ ਸਾਥ ਮੇਰੇ ਨਾਲ ਹੈ,ਇਥੇ ਤੱਕ ਕਿ ਬਲੂਜ਼ ਨੂੰ ਵੀ ਮੇਰੇ ਕਦਮਾਂ ਤੱਕ ਲੈ ਜਾਣਾ ਆਸਾਨ ਹੈ। ਜਨਮਦਿਨ ਮੁਬਾਰਕ ਟੀਨਾ?

 

View this post on Instagram

 

A post shared by Akshay Kumar (@akshaykumar)

ਅਕਸ਼ੈ ਦੇ ਇਸ ਖ਼ਾਸ ਪੋਸਟ ਦਾ ਜਵਾਬ ਦਿੰਦੇ ਹੋਏ ਟਵਿੰਕਲ ਖੰਨਾ ਨੇ ਦੋ ਦਿਲ ਵਾਲੇ ਈਮੋਜੀ ਬਣਾ ਕੇ ਰਿਪਲਾਈ ਕੀਤਾ ਹੈ। ਦੱਸ ਦਈਏ ਕਿ ਟਵਿੰਕਲ ਖੰਨਾ ਇਸ ਵਾਰ ਆਪਣਾ ਜਨਮਦਿਨ ਆਪਣੀ ਬੱਚਿਆਂ ਤੇ ਪਤੀ ਦੇ ਨਾਲ ਮਾਲਦੀਵ ਵਿੱਚ ਮਨਾ ਰਹੀ ਹੈ। ਅਕਸ਼ੈ ਵੱਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਮਾਲਦੀਵ ਦੀ ਹੈ।

akshay kumar post image From instagram

ਅਕਸ਼ੈ ਕੁਮਾਰ ਦੀ ਇਸ ਪਿਆਰ ਭਰੀ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਅਕਸ਼ੈ ਦੇ ਇਸ ਰੋਮਾਂਟਿਕ ਅੰਦਾਜ਼ ਦੀ ਤਾਰੀਫ਼ ਕੀਤੀ ਹੈ। ਕਈ ਯੂਜ਼ਰਸ ਨੇ ਟਵਿੰਕਲ ਨੂੰ ਵਿਸ਼ ਕਰਦੇ ਹੋਏ ਲਿਖਿਆ ਮਿਸੇਜ ਖਿਲਾੜੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਤੇ ਕਈਆਂ ਨੇ ਈਮੋਜੀਸ ਰਾਹੀਂ ਟਵਿੰਕਲ ਨੂੰ ਵਧਾਈ ਦਿੱਤੀ ਹੈ।

akshay and twinkle image From instagram

ਹੋਰ ਪੜ੍ਹੋ : ਬਚਪਨ ਕਾ ਪਿਆਰ ਫੇਮ ਸਹਿਦੇਵ ਨੂੰ ਕਈ ਘੰਟਿਆਂ ਬਾਅਦ ਆਇਆ ਹੋਸ਼, ਬਾਲੀਲਵੁੱਡ ਦੇ ਕਈ ਸਿਤਾਰਿਆਂ ਨੇ ਕੀਤੀ ਸਹਿਦੇਵ ਲਈ ਕੀਤੀ ਦੁਆ

ਦੱਸ ਦਈਏ ਕਿ ਅਕਸ਼ੈ ਇੰਨ੍ਹੀ ਦਿਨੀਂ ਆਪਣੇ ਪਰਿਵਾਰ ਦੇ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਦੋਹਾਂ ਦੀ ਜੋੜੀ ਨੂੰ ਪਰਫੈਕਟ ਕਪਲ ਮੰਨਿਆ ਜਾਂਦਾ ਹੈ ਤੇ ਇਹ ਦੋਵੇਂ ਆਪਣੇ ਇਸ ਪਿਆਰ ਭਰੇ ਰਿਸ਼ਤੇ ਨੂੰ ਸੋਸ਼ਲ ਮੀਡੀਆ 'ਤੇ ਵੀ ਦਰਸਾਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network