ਅਕਸ਼ੇ ਕੁਮਾਰ ਨੇ ਕੁਝ ਇਸ ਤਰ੍ਹਾਂ ਦਿਖਾਈ ਆਪਣੀ ਦੇਸ਼ ਭਗਤੀ, ਦੇਖੋ ਵੀਡਿਓ 

Written by  Rupinder Kaler   |  March 28th 2019 03:52 PM  |  Updated: March 28th 2019 03:52 PM

ਅਕਸ਼ੇ ਕੁਮਾਰ ਨੇ ਕੁਝ ਇਸ ਤਰ੍ਹਾਂ ਦਿਖਾਈ ਆਪਣੀ ਦੇਸ਼ ਭਗਤੀ, ਦੇਖੋ ਵੀਡਿਓ 

ਅਕਸ਼ੇ ਕੁਮਾਰ ਜਿੱਥੇ ਆਪਣੀ ਅਦਾਕਾਰੀ ਤੇ ਐਕਸ਼ਨ ਲਈ ਜਾਣੇ ਜਾਂਦੇ ਹਨ ਉੱਥੇ ਉਹ ਦੇਸ਼ ਭਗਤੀ ਲਈ ਵੀ ਜਾਣੇ ਜਾਂਦੇ ਹਨ । ਅਕਸ਼ੇ ਵਿੱਚ ਦੇਸ਼ ਭਗਤੀ ਕੁੱਟ ਕੁੱਟ ਕੇ ਭਰੀ ਹੋਈ ਹੈ । ਜਿਸ ਦੀ ਮਿਸਾਲ ਉਹਨਾਂ ਦੀ ਇੱਕ ਪੁਰਾਣੀ ਵੀਡਿਓ ਤੋਂ ਮਿਲ ਜਾਂਦੀ ਹੈ । ਜਿਹੜੀ ਕਿ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਦੀ ਗੱਲ ਕੀਤੀ ਜਾਂਵੇ ਤਾਂ ਇਸ ਵਿੱਚ ਅਕਸ਼ੇ ਕੁਮਾਰ 15 ਮੰਜ਼ਿਲ ਉੱਚੀ ਇਮਾਰਤ ਦੀ ਛੱਤ ਤੋਂ ਰੱਸਾ ਫੜਕੇ ਛਲਾਂਗ ਲਗਾ ਜਾਂਦੇ ਹਨ ।

https://www.youtube.com/watch?v=q1eE0O61Hn4

ਜਿਸ ਤਰ੍ਹਾਂ ਅਕਸ਼ੇ ਕੁਮਾਰ ਥੱਲੇ ਆਉਂਦੇ ਜਾਂਦੇ ਹਨ ਉਸੇ ਤਰ੍ਹਾਂ ਤਿਰੰਗਾ ਲਹਿਰਾਉਂਦਾ ਜਾਂਦਾ ਹੈ । ਇਸ ਤੋਂ ਬਾਅਦ ਜਦੋਂ ਤਿਰੰਗਾ ਪੂਰੀ ਤਰ੍ਹਾਂ ਲਹਿਰਾ ਜਾਂਦਾ ਹੈ ਤਾਂ ਅਕਸ਼ੇ ਤਿਰੰਗੇ ਨੂੰ ਸਲੂਟ ਕਰ ਰਹੇ ਹਨ । ਇਹ ਉਹ ਪਲ ਹੁੰਦੇ ਹਨ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਅਕਸ਼ੇ ਕੁਮਾਰ ਦੀ ਇਹ ਵੀਡਿਓ ਭਾਵੇਂ ਪੁਰਾਣੀ ਹੈ ਪਰ ਇਸ ਨੂੰ ਅੱਜ ਵੀ ਪਸੰਦ ਕੀਤਾ ਜਾ ਰਿਹਾ ਹੈ ਲੋਕ ਇਸ ਵੀਡਿਓ ਨੂੰ ਖੂਬ ਵਾਇਰਲ ਕਰ ਰਹੇ ਹਨ ਤੇ ਆਪਣੇ ਕਮੈਂਟ ਵੀ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network