ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਫਾਨੀ ਤੂਫ਼ਾਨ ਪੀੜਤਾਂ ਦੀ ਮਦਦ ਲਈ ਆਏ ਅੱਗੇ, ਇੱਕ ਕਰੋੜ ਰੁਪਏ ਕੀਤੇ ਦਾਨ 

Written by  Shaminder   |  May 07th 2019 12:25 PM  |  Updated: May 07th 2019 12:25 PM

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਫਾਨੀ ਤੂਫ਼ਾਨ ਪੀੜਤਾਂ ਦੀ ਮਦਦ ਲਈ ਆਏ ਅੱਗੇ, ਇੱਕ ਕਰੋੜ ਰੁਪਏ ਕੀਤੇ ਦਾਨ 

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਫਾਨੀ ਤੂਫ਼ਾਨ ਦੀ ਲਪੇਟ 'ਚ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਹਾਲ ਹੀ ‘ਚ ਵੋਟਿੰਗ ਨਾ ਕਰਨ ਕਾਰਨ ਸੁਰਖੀਆਂ ‘ਚ ਆਏ ਸੀ। ਹੁਣ ਅਕਸ਼ੈ ਕੁਮਾਰ ਇੱਕ ਵਾਰ ਫੇਰ ਸੁਰਖੀਆਂ ‘ਚ ਹਨ ਜਿਸ ਦਾ ਕਾਰਨ ਹੈ ਉਨ੍ਹਾਂ ਦਾ ਨੇਕ ਦਿਲ।ਜੀ ਹਾਂ ਖਿਲਾੜੀ ਕੁਮਾਰ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਫਾਨੀ ਤੂਫਾਨ ਨਾਲ ਹੋਈ ਤਬਾਹੀ ਤੋਂ ਪੀੜਤ ਲੋਕਾਂ ਦੀ ਮਦਦ ਲਈ ਇੱਕ ਕਰੋੜ ਰੁਪਏ ਦਾਨ ਕੀਤੇ ਹਨ।

ਹੋਰ ਵੇਖੋ :ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕੇਸਰੀ ਰੰਗ ‘ਚ ਰੰਗੇ ਅਕਸ਼ੈ ਕੁਮਾਰ ਨੇ ਪਾਏ ਖੂਬ ਭੰਗੜੇ, ਦੇਖੋ ਵੀਡੀਓ

akshay kumar के लिए इमेज परिणाम

ਉਨ੍ਹਾਂ ਨੇ ਆਪਣੀ ਦਰਿਆ ਦਿਲੀ ਦਾ ਸਬੂਤ ਦਿੰਦੇ ਹੋਏ ਪੀੜਤਾਂ ਲਈ ਇੱਕ ਕਰੋੜ ਦੀ ਮਦਦ ਲਈ ਦਾਨ ਕੀਤੇ ਹਨ। ਦੱਸ ਦਈਏ ਕਿ ਫਾਨੀ ਤੂਫ਼ਾਨ ਨਾਲ ਹੁਣ ਤੱਕ ਵੱਡੇ ਪੱਧਰ 'ਤੇ ਓੜੀਸ਼ਾ 'ਚ ਲੋਕਾਂ ਦਾ ਨੁਕਸਾਨ ਹੋਇਆ ਹੈ । ਇਸ ਤੂਫਾਨ ‘ਚ ਕੁਲ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਤੂਫਾਨ ਨਾਲ ਓਡੀਸ਼ਾ ‘ਚ ਵੱਡੇ ਪੱਧਰ ‘ਤੇ ਤਬਾਹੀ ਹੋਈ ਅਤੇ ਸੈਕੜੀਆਂ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਘਾਟ ਬਰਦਾਸ਼ਤ ਕਰਨੀ ਪੈ ਰਹੀ ਹੈ।

संबंधित इमेज


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network