ਇਸ ਵਜ੍ਹਾ ਕਰਕੇ ਅਕਸ਼ੇ ਕੁਮਾਰ ਹਰ ਰੋਜ਼ ਪੀਂਦੇ ਹਨ ਗੋਮੂਤਰ, ਵੀਡੀਓ ’ਚ ਕੀਤਾ ਖੁਲਾਸਾ

Written by  Rupinder Kaler   |  September 11th 2020 11:24 AM  |  Updated: September 11th 2020 11:24 AM

ਇਸ ਵਜ੍ਹਾ ਕਰਕੇ ਅਕਸ਼ੇ ਕੁਮਾਰ ਹਰ ਰੋਜ਼ ਪੀਂਦੇ ਹਨ ਗੋਮੂਤਰ, ਵੀਡੀਓ ’ਚ ਕੀਤਾ ਖੁਲਾਸਾ

ਅਕਸ਼ੇ ਕੁਮਾਰ ਨੇ ਇਨ ਟੂ ਦਾ ਵਾਈਲਡ ਵਿੱਚ ਆਪਣੇ ਖਾਸ ਐਪੀਸੋਡ ਨੂੰ ਲੈ ਕੇ ਇੰਸਟਾਗ੍ਰਾਮ ਤੇ ਇਕ ਲਾਈਵ ਸੈਸ਼ਨ ਰੱਖਿਆ ਸੀ । ਇਸ ਦੌਰਾਨ ਉਹਨਾਂ ਦੇ ਨਾਲ ਹੁਮਾ ਕੁਰੈਸ਼ੀ ਵੀ ਸੀ । ਇਸ ਦੌਰਾਨ ਅਕਸ਼ੇ ਨੇ ਇਸ ਨੂੰ ਲੈ ਕੇ ਮਿਲਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਸੀ । ਬਹੁਤ ਸਾਰੇ ਲੋਕਾਂ ਨੂੰ ਹਾਥੀ ਦੇ ਗੋਬਰ ਨਾਲ ਬਣੇ ਪੇਅ ਨੂੰ ਪੀਣਾ ਇੱਕ ਚੁਣੌਤੀ ਲੱਗ ਸਕਦਾ ਹੈ ਪਰ ਅਕਸ਼ੇ ਕੁਮਾਰ ਨੂੰ ਇਸ ਤਰ੍ਹਾਂ ਨਹੀਂ ਲਗਦਾ ।

https://www.instagram.com/p/CE0rzUfHY0-/

ਪਰ ਇਸ ਤਰ੍ਹਾਂ ਪੁੱਛੇ ਜਾਣ ਤੇ ਕਿ ਉਹ ਇਹ ਕਿਸ ਤਰ੍ਹਾਂ ਪੀ ਸਕਦੇ ਹਨ । ਅਕਸ਼ੇ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਿਤ ਨਹੀਂ ਸਨ । ਅਕਸ਼ੇ ਨੇ ਦੱਸਿਆ ਕਿ ਆਯੁਰਵੇਦ ਕਰਕੇ ਉਹ ਹਰ ਰੋਜ ਗੋਮੂਤਰ ਪੀਂਦੇ ਹਨ ਇਸ ਲਈ ਉਹਨਾਂ ਲਈ ਇਹ ਸਭ ਕੁਝ ਕਰਨਾ ਔਖਾ ਨਹੀਂ ਸੀ ।

https://www.instagram.com/p/CE80urupejq/

ਬੇਅਰ ਨੇ ਕਿਹਾ ਕਿ ਮੇਰੇ ਬਹੁਤ ਸਾਰੇ ਮਹਿਮਾਨ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਅਕਸ਼ੇ ਨੇ ਕਿਹਾ ਜਦੋਂ ਲੋਕ ਮਸ਼ਹੂਰ ਹੋ ਜਾਂਦੇ ਹਨ ਤਾਂ ਉਹ ਆਪਣੇ ਕੰਫਰਟ ਜੋਨ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਕਮਜ਼ੋਰ ਦਿਖਣ ਦਾ ਡਰ ਸਤਾਉਂਦਾ ਹੈ । ਪਰ ਅਕਸ਼ੇ ਕਿਸੇ ਵੀ ਚੀਜ਼ ਲਈ ਤਿਆਰ ਰਹਿੰਦਾ ਹੈ ।

https://www.instagram.com/p/CEHIahJHD7n/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network