ਬੀ ਪਰਾਕ ਦੀ ਆਵਾਜ਼ ‘ਚ ‘ਫਿਲਹਾਲ’ ਦਾ ਟੀਜ਼ਰ ਹੋਇਆ ਰਿਲੀਜ਼, ਪਿਆਰ ਦੇ ਦਰਦ ਦੀ ਦਾਸਤਾਨ ਬਿਆਨ ਕਰ ਰਹੇ ਨੇ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ

Written by  Lajwinder kaur   |  November 06th 2019 03:24 PM  |  Updated: November 06th 2019 03:24 PM

ਬੀ ਪਰਾਕ ਦੀ ਆਵਾਜ਼ ‘ਚ ‘ਫਿਲਹਾਲ’ ਦਾ ਟੀਜ਼ਰ ਹੋਇਆ ਰਿਲੀਜ਼, ਪਿਆਰ ਦੇ ਦਰਦ ਦੀ ਦਾਸਤਾਨ ਬਿਆਨ ਕਰ ਰਹੇ ਨੇ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ

ਬਾਲੀਵੁੱਡ ਦੇ ਦਿੱਗਜ ਖਿਡਾਰੀ ਅਕਸ਼ੇ ਕੁਮਾਰ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ ਜਦੋਂ ਉਹ ਕਿਸੇ ਮਿਊਜ਼ਿਕ ਵੀਡੀਓ 'ਚ ਕੰਮ ਕਰ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਉਹ ਖੁਦ ਵੀ ਬਹੁਤ ਉਤਸ਼ਾਹਿਤ ਨੇ। ਜਿਸਦੇ ਚੱਲਦੇ ਕੱਲ੍ਹ ਉਨ੍ਹਾਂ ਨੇ ਗਾਣੇ ਫਿਲਹਾਲ ਦਾ ਪੋਸਟਰ ਸ਼ੇਅਰ ਕੀਤਾ ਸੀ ਤੇ ਅੱਜ ਗਾਣੇ ਦੇ ਟੀਜ਼ਰ ਨੂੰ ਰਿਲੀਜ਼ ਕਰ ਦਿੱਤਾ ਹੈ।

ਹੋਰ ਵੇਖੋ:‘ਕਾਲਜ’ ਵਾਲੇ ਪਿਆਰ ਦੇ ਅਹਿਸਾਸ ਨਾਲ ਭਰਿਆ ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਗਾਣੇ ਦਾ ਟੀਜ਼ਰ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਗੱਲ ਕਰੀਏ ਟੀਜ਼ਰ ਦੀ ਤਾਂ ਉਸ ‘ਚ ਬੀ ਪਰਾਕ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਵੀਡੀਓ ਚ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਕਮਿਸਟਰੀ ਵੀ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਨਜ਼ਰ ਆ ਰਹੀ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫਿਲਹਾਲ ਗਾਣੇ ਦੇ ਬੋਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਖੁਦ ਉਨ੍ਹਾਂ ਨੇ ਗੀਤ ਨੂੰ ਕੰਪੋਜ਼ ਵੀ ਕੀਤਾ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ ਬੀ ਪਰਾਕ ਨੇ ਮਿਊਜ਼ਿਕ ਵੀ ਦਿੱਤਾ ਹੈ। । ਇਸ ਗਾਣੇ ‘ਚ ਐਮੀ ਵਿਰਕ ਵੀ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ। ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਦੇ ਟੀਜ਼ਰ ਨੂੰ Desi Melodies ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network