ਅਕਸ਼ੇ ਕੁਮਾਰ ਨੇ ਪਤਨੀ ਨੂੰ ਕੀਤਾ ਖੁਸ਼ ਦਿੱਤੇ ‘‘ਪਿਆਜ਼’’ ਵਾਲੇ ਝੁਮਕੇ, ਤਸਵੀਰ ਹੋ ਰਹੀ ਹੈ ਖੂਬ ਵਾਇਰਲ

Written by  Lajwinder kaur   |  December 13th 2019 12:03 PM  |  Updated: December 13th 2019 12:36 PM

ਅਕਸ਼ੇ ਕੁਮਾਰ ਨੇ ਪਤਨੀ ਨੂੰ ਕੀਤਾ ਖੁਸ਼ ਦਿੱਤੇ ‘‘ਪਿਆਜ਼’’ ਵਾਲੇ ਝੁਮਕੇ, ਤਸਵੀਰ ਹੋ ਰਹੀ ਹੈ ਖੂਬ ਵਾਇਰਲ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਦੀ ਪ੍ਰਮੋਸ਼ਨ ‘ਚ ਲੱਗੇ ਹੋਏ ਹਨ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਵੀ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ‘ਗੁੱਡ ਨਿਊਜ਼’ ਦੀ ਟੀਮ ਕਪਿਲ ਸ਼ਰਮਾ ਦੇ ਸ਼ੋਅ ‘ਤੇ ਪਹੁੰਚੀ ਸੀ। ਜਿੱਥੋਂ ਅਕਸ਼ੇ ਕੁਮਾਰ ਆਪਣੀ ਪਤਨੀ ਲਈ ਖ਼ਾਸ ਤੋਹਫ਼ਾ ਲੈ ਕੇ ਆਏ।

ਹੋਰ ਵੇਖੋ:ਆ ਛੋਟੇ ਸਰਦਾਰ ਬੱਚੇ ਨੇ ਪਰਮੀਸ਼ ਵਰਮਾ ਦੇ ‘4 ਯਾਰ’ ਗੀਤ ‘ਤੇ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ, ਵੀਡੀਓ ਹੋ ਰਹੀ ਹੈ ਖੂਬ ਵਾਇਰਲ

ਅਕਸ਼ੇ ਕੁਮਾਰ ਕਪਿਲ ਸ਼ਰਮਾ ਦੇ ਸ਼ੋਅ ਤੋਂ ਆਪਣੀ ਲਾਈਫ ਪਾਟਨਰ ਲਈ ਪਿਆਜ਼ ਦੇ ਏਰਿੰਗਸ ਲੈ ਕੇ ਆਏ ਜਿਸਦੀ ਤਸਵੀਰ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮੇਰੇ ਪਾਟਨਰ ਕਪਿਲ ਸ਼ਰਮਾ ਦੇ ਸ਼ੋਅ ‘ਚ ਪਰਫਾਮ ਕਰਕੇ ਵਾਪਿਸ ਆਏ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਝੁਮਕੇ ਕਰੀਨਾ ਕਪੂਰ ਖ਼ਾਨ ਨੂੰ ਦਿਖਾਏ ਪਰ ਉਹ ਇਸ ਤੋਂ ਇੰਪ੍ਰੈਸ ਨਹੀਂ ਹੋਈ..ਪਰ ਮੈਨੂੰ ਪਤਾ ਸੀ ਇਹ ਝੁਮਕੇ ਤੈਨੂੰ ਬਹੁਤ ਪਸੰਦ ਆਉਣਗੇ..ਇਸ ਲਈ ਮੈਂ ਇਹ ਤੇਰੇ ਲਈ ਲੈ ਆਇਆ..’ ਅੱਗੇ ਟਵਿੰਕਲ ਨੇ ਲਿਖਿਆ ਹੈ ‘ਕਦੇ-ਕਦੇ ਛੋਟੀ ਤੇ ਬੇਵਕੂਫ਼ੀ ਭਰੀ ਚੀਜ਼ਾਂ ਵੀ ਤੁਹਾਡੇ ਦਿਲ ਨੂੰ ਛੂਹ ਜਾਂਦੀਆਂ ਨੇ’।

ਅਦਾਕਾਰਾ ਟਵਿੰਕਲ ਖੰਨਾ ਵੱਲੋਂ ਪੋਸਟ ਕੀਤੀ ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫੋਟੋ ਨੂੰ ਦੋ ਲੱਖ ਵੱਧ ਲਾਈਕਸ ਮਿਲ ਚੁੱਕੇ ਨੇ। ਦੱਸ ਦਈਏ ਏਨੀਂ ਦਿਨੀਂ ਇੰਡੀਆ ‘ਚ ਪਿਆਜ਼ ਦੀਆਂ ਵੱਧਦੀਆਂ ਕਮੀਤਾਂ ਨੇ ਆਮ ਲੋਕਾਂ ਦੇ ਖਾਣੇ ਦਾ ਸੁਆਦ ਤੇ ਬਜਟ ਦੋਵੇਂ ਹੀ ਵਿਗਾੜ ਦਿੱਤੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network