ਅਕਸ਼ੇ ਕੁਮਾਰ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ, ਹੜ੍ਹ ਪੀੜਤਾਂ ਨੂੰ ਇੱਕ ਕਰੋੜ ਦੀ ਮਦਦ ਦਾ ਐਲਾਨ

Written by  Shaminder   |  August 19th 2020 05:07 PM  |  Updated: August 19th 2020 05:07 PM

ਅਕਸ਼ੇ ਕੁਮਾਰ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ, ਹੜ੍ਹ ਪੀੜਤਾਂ ਨੂੰ ਇੱਕ ਕਰੋੜ ਦੀ ਮਦਦ ਦਾ ਐਲਾਨ

ਅਕਸ਼ੇ ਕੁਮਾਰ ਅਤੇ ਸੋਨੂੰ ਸੂਦ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਹਨ । ਉਹ ਅਕਸਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ ।ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਅਸਾਮ ਦੇ ਹੜ੍ਹ ਪੀੜਤਾਂ ਨੂੰ ਇੱਕ ਕਰੋੜ ਦੀ ਮਦਦ ਦਾ ਐਲਾਨ ਕੀਤਾ ਹੈ ।ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ  ਅਸਾਮ ਦੇ ਹੜ੍ਹ ਪੀੜਤਾਂ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।ਇਸਦੇ ਲਈ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਰਾਹੀਂ ਅਕਸ਼ੇ ਦਾ ਧੰਨਵਾਦ ਕੀਤਾ ਹੈ।ਸੋਨੋਵਾਲ ਨੇ ਟਵੀਟ ਕਰ ਲਿੱਖਿਆ,

https://twitter.com/sarbanandsonwal/status/1295626196697268224

ਜੁਲਾਈ 2020 ਵਿਚ ਇਕ ਸਮੇਂ ਆਸਾਮ ਦੇ 33 ਵਿਚੋਂ 33 ਜ਼ਿਲ੍ਹੇ ਹੜ੍ਹ ਦੇ ਪਾਣੀ ਨਾਲ ਡੁੱਬ ਗਏ ਸੀ।ਲਗਭਗ 28 ਲੱਖ ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਸੀ। ਹੜ੍ਹਾਂ ਕਾਰਨ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ, ਫਸਲਾਂ ਤਬਾਹ ਹੋ ਗਈਆਂ ਅਤੇ ਸੜਕਾਂ ਅਤੇ ਪੁਲ ਕਈ ਥਾਵਾਂ ਤੇ ਟੁੱਟ ਗਏ।

https://www.instagram.com/p/CD6buB8nNED/

ਆਸਾਮ ਦੀ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ ਸਵੈ-ਇੱਛੁਕ ਸੰਗਠਨ ਹੜ੍ਹ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network