ਅਕਸ਼ੇ ਕੁਮਾਰ ਆਪਣੀ ਭੈਣ ਅਲਕਾ ਲਈ ਬਣਾ ਰਹੇ ਹਨ 'ਰਕਸ਼ਾ ਬੰਧਨ' ਫ਼ਿਲਮ

written by Rupinder Kaler | June 21, 2021

ਅਕਸ਼ੇ ਕੁਮਾਰ ਆਪਣੀ ਨਵੀਂ ਫ਼ਿਲਮ 'ਰਕਸ਼ਾ ਬੰਧਨ' ਨੂੰ ਲੈ ਕੇ ਤਿਅਰੀਆਂ ਕਰ ਰਹੇ ਹਨ । ਅਕਸ਼ੇ ਕੁਮਾਰ ਦੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਕੁਮਾਰ ਇਹ ਫਿਲਮ ਆਪਣੀ ਰੀਅਲ ਲਾਈਫ ਸਿਸਟਰ ਅਲਕਾ ਨੂੰ ਡੈਡੀਕੇਟ ਕਰ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ ।

Akshay Kumar Tests Positive For COVID-19 Image Source: Instagram
ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ ਜੱਸ ਬਾਜਵਾ
Akshay Kumar To Begin The Shoot Of ‘Ram Setu’ From This Date Pic Courtesy: Instagram
ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦੇ ਸੈੱਟਾਂ ਤੋਂ ਆਨੰਦ ਐਲ ਰਾਏ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਫੋਟੋ ਦੇ ਨਾਲ ਅਕਸ਼ੇ ਨੇ ਲਿਖਿਆ, ਵੱਡੇ ਹੁੰਦਿਆਂ ਸਾਰ ਹੀ ਅਲਕਾ ਮੇਰੀ ਪਹਿਲੀ ਦੋਸਤ ਸੀ। ਆਨੰਦ ਐਲ ਰਾਏ ਦੀ ਰਕਸ਼ਾ ਬਧਨ ਅਲਕਾ ਤੇ ਇਸ ਖਾਸ ਰਿਸ਼ਤੇ ਦੀ ਸੈਲੀਬ੍ਰੇਸ਼ਨ ਨੂੰ ਡੈਡੀਕੇਟ ਹੈ।
Akshay Kumar Resumes Shooting For ‘Prithviraj’ Pic Courtesy: Instagram
ਅੱਜ ਸ਼ੂਟਿੰਗ ਦਾ ਪਹਿਲਾ ਦਿਨ ਹੈ, ਆਪ ਸਭ ਦੇ ਪਿਆਰ ਤੇ ਸ਼ੁੱਭ ਕਾਮਨਾਵਾਂ ਦੀ ਲੋੜ ਹੈ। ਇਸ ਫਿਲਮ ਵਿੱਚ ਅਦਾਕਾਰਾ ਭੂਮੀ ਪੇਡਨੇਕਰ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ । ਫਿਲਮ ਵਿੱਚ ਭੂਮੀ ਤੋਂ ਇਲਾਵਾ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ, ਸਮ੍ਰਿਥੀ ਸ਼੍ਰੀਕਾਂਤ ਵੀ ਨੇ ਜੋ ਅਕਸ਼ੇ ਕੁਮਾਰ ਦੀਆਂ ਭੈਣਾਂ ਦੇ ਕਿਰਦਾਰ ਵਿੱਚ ਹੋਣਗੀਆਂ।

0 Comments
0

You may also like