ਅਕਸ਼ੇ ਕੁਮਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਵਿੱਚ ਸ਼ਾਮਿਲ

Written by  Rupinder Kaler   |  December 17th 2020 06:09 PM  |  Updated: December 17th 2020 06:09 PM

ਅਕਸ਼ੇ ਕੁਮਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਸਤੀਆਂ ਵਿੱਚ ਸ਼ਾਮਿਲ

ਫੋਰਬਸ ਮੈਗਜ਼ੀਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਾਰ ਇਸ ਸੂਚੀ ਵਿਚ ਪਹਿਲਾ ਸਥਾਨ ਕਾਇਲੀ ਜੇਨਰ ਨੇ ਹਾਸਲ ਕੀਤਾ ਹੈ । ਇਸ ਸੂਚੀ ਵਿੱਚ ਅਕਸ਼ੇ ਕੁਮਾਰ ਦਾ ਨਾਮ ਵੀ ਸ਼ਾਮਲ ਹੈ । ਫੋਰਬਜ਼ ਦੀ ਸੂਚੀ ਦੇ ਅਨੁਸਾਰ ਕਾਇਲੀ ਜੇਨਰ ਨੇ ਇਸ ਸਾਲ 590 ਮਿਲੀਅਨ ਯਾਨੀ 40 ਅਰਬ ਰੁਪਏ ਦੀ ਕਮਾਈ ਕੀਤੀ ਹੈ।

Kylie Jenner

ਹੋਰ ਪੜ੍ਹੋ :

akshay-kumar

ਸਿਰਫ 23 ਸਾਲਾਂ ਦੀ ਕਾਇਲੀ ਅਮਰੀਕਾ ਵਿਚ ਰਹਿੰਦੀ ਹੈ ।ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਇਸ ਸਾਲ ਲਗਭਗ 362 ਕਰੋੜ ਦੀ ਕਮਾਈ ਕੀਤੀ ਹੈ । ਕਮਾਈ ਦੇ ਮਾਮਲੇ ਵਿੱਚ ਅਕਸ਼ੇ ਦੁਨੀਆ ਭਰ ਦੇ ਅਦਾਕਾਰਾਂ ਦੀ ਸੂਚੀ ਵਿੱਚ ਛੇਵੇਂ ਨੰਬਰ ‘ਤੇ ਹਨ।

Watch: Teaser Of Akshay Kumar’s ‘Bell Bottom’ Is Out

ਅਕਸ਼ੇ ਬਾਲੀਵੁੱਡ ਵਿੱਚ ਨਾ ਸਿਰਫ ਇੱਕ ਅਭਿਨੇਤਾ ਵਜੋਂ ਬਲਕਿ ਇੱਕ ਦਾਨੀ ਸੱਜਣ ਵਜੋਂ ਵੀ ਜਾਣੇ ਜਾਂਦੇ ਹਨ । ਉਨ੍ਹਾਂ ਭਾਰਤ ਵਿਚ ਕੋਵਿਡ -19 ਰਾਹਤ ਲਈ 4 ਮਿਲੀਅਨ ਡਾਲਰ ਦਾਨ ਕੀਤੇ ਅਤੇ ਮਈ ਵਿਚ ਫੇਸਬੁੱਕ ਲਾਈਵ 'ਤੇ 'ਆਈ ਫਾਰ ਇੰਡੀਆ' ਲਈ ਇਕ ਫੰਡਰੇਜਿੰਗ ਸਮਾਰੋਹ ਵਿਚ ਵੀ ਹਿੱਸਾ ਲਿਆ, ਜਿਸ ਨੇ ਕੋਵਿਡ -19 ਫੰਡ ਲਈ 520 ਮਿਲੀਅਨ ਇਕੱਠੇ ਕੀਤੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network