ਅਕਸ਼ੇ ਕੁਮਾਰ 'ਸੂਰਿਆਵੰਸ਼ੀ' ਦੇ ਅਵਤਾਰ 'ਚ ਸਿੰਘਮ ਤੇ ਸਿੰਬਾ ਨੂੰ ਕੀ ਦੇ ਸਕਣਗੇ ਮਾਤ, ਰਿਲੀਜ਼ ਡੇਟ ਆਈ ਸਾਹਮਣੇ

Written by  Aaseen Khan   |  March 05th 2019 12:46 PM  |  Updated: March 05th 2019 12:46 PM

ਅਕਸ਼ੇ ਕੁਮਾਰ 'ਸੂਰਿਆਵੰਸ਼ੀ' ਦੇ ਅਵਤਾਰ 'ਚ ਸਿੰਘਮ ਤੇ ਸਿੰਬਾ ਨੂੰ ਕੀ ਦੇ ਸਕਣਗੇ ਮਾਤ, ਰਿਲੀਜ਼ ਡੇਟ ਆਈ ਸਾਹਮਣੇ

ਅਕਸ਼ੇ ਕੁਮਾਰ 'ਸੂਰਿਆਵੰਸ਼ੀ' ਦੇ ਅਵਤਾਰ 'ਚ ਸਿੰਘਮ ਤੇ ਸਿੰਬਾ ਨੂੰ ਕੀ ਦੇ ਸਕਣਗੇ ਮਾਤ, ਰਿਲੀਜ਼ ਡੇਟ ਆਈ ਸਾਹਮਣੇ : ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਪਿਛਲੇ ਸਾਲ ਬਾਕਸ ਆਫਿਸ ਤੇ ਆਪਣਾ ਪੂਰਾ ਦਬਕਾ ਬਣਿਆ ਹੋਇਆ ਸੀ। ਇਸ ਸਾਲ ਵੀ ਉਹ ਫਿਲਮ ਕੇਸਰੀ ਨਾਲ ਧਮਾਕੇਦਾਰ ਸ਼ੁਰੂਆਤ ਕਰਨ ਜਾ ਰਹੇ ਹਨ। ਪਰ ਇਸ ਵਿੱਚ ਹੀ ਉਹਨਾਂ ਦੇ ਆਉਣ ਵਾਲੀ ਫਿਲਮ 'ਸੂਰਿਆਵੰਸ਼ੀ' ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਅਤੇ ਰਿਲੀਜ਼ ਡੇਟ ਦਾ ਖੁਲਾਸਾ ਵੀ ਹੋ ਚੁੱਕਿਆ ਹੈ। ਜੀ ਹਾਂ ਅਕਸ਼ੇ ਕੁਮਾਰ ਵੱਲੋਂ ਪੋਸਟਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਇਹ ਫਿਲਮ 2020 'ਚ ਈਦ ਦੇ ਮੌਕੇ ਸਿਨੇਮਾ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਮਸਾਲਾ ਫਿਲਮ ਅਗਲੇ ਸਾਲ ਈਦ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਉਣ ਵਾਲੀ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਹੀਰੂ ਯਸ਼ ਜੌਹਰ,ਕਰਨ ਜੌਹਰ, ਰੋਹਿਤ ਸ਼ੈੱਟੀ, ਅਰੁਣ ਭਾਟੀਆ ਅਤੇ ਅਪੂਰਵ ਮਹਿਤਾ। ਇਸ ਫਿਲਮ ਬਾਰੇ ਰਣਵੀਰ ਸਿੰਘ ਦੀ ਫਿਲਮ ਸਿੰਬਾ 'ਚ ਅਕਸ਼ੇ ਕੁਮਾਰ ਵੱਲੋਂ ਸੂਰਿਆਵੰਸ਼ੀ ਦੇ ਅਵਤਾਰ 'ਚ ਕੈਮਿਓ ਕਰਕੇ ਐਲਾਨ ਕੀਤਾ ਗਿਆ ਸੀ।

ਹੋਰ ਵੇਖੋ : 'ਨਿੱਕਾ ਜ਼ੈਲਦਾਰ 3' ਦੇ ਸੈੱਟ 'ਤੇ ਹਾਰਬੀ ਸੰਘਾ ਦੀ ਗਾਇਕੀ ਦਾ ਲੁਤਫ਼ ਲੈਂਦੀ ਹੋਈ ਨਿਸ਼ਾ ਬਾਨੋ, ਦੇਖੋ ਵੀਡੀਓ

ਸਿੰਘਮ ਅਤੇ ਸਿੰਬਾ ਵਰਗੀਆਂ ਹਿੱਟ ਸੀਰੀਜ਼ ਦੀ ਤਰਜ 'ਤੇ ਹੀ ਰੋਹਿਤ ਸ਼ੈੱਟੀ ਆਪਣੀ ਇਹ ਫਿਲਮ ਸੂਰਿਆਵੰਸ਼ੀ ਲੈ ਕੇ ਆ ਰਹੇ ਹਨ। ਦੇਖਣਾ ਹੋਵੇਗਾ ਅਕਸ਼ੇ ਕੁਮਾਰ ਪੁਲਿਸ ਦੀ ਵਰਦੀ 'ਚ ਸਿੰਘਮ ਅਤੇ ਸਿੰਬਾ ਨੂੰ ਪਛਾੜ ਪਾਉਂਦੇ ਹਨ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network