ਕੇਸਰੀ ਫ਼ਿਲਮ ਦਾ ਰੋਮਾਂਟਿਕ ਗੀਤ ‘ਵੇ ਮਾਹੀ’ ਅਰਿਜੀਤ ਸਿੰਘ ਤੇ ਅਸੀਸ ਕੌਰ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

Written by  Lajwinder kaur   |  March 21st 2019 04:32 PM  |  Updated: March 21st 2019 04:32 PM

ਕੇਸਰੀ ਫ਼ਿਲਮ ਦਾ ਰੋਮਾਂਟਿਕ ਗੀਤ ‘ਵੇ ਮਾਹੀ’ ਅਰਿਜੀਤ ਸਿੰਘ ਤੇ ਅਸੀਸ ਕੌਰ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

ਕੇਸਰੀ ਫ਼ਿਲਮ ਜਿਹੜੀ ਕਿ 21 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋ ਚੁੱਕੀ ਹੈ। ਇਸ ਨਾਲ ਹੀ ਕੇਸਰੀ ਮੂਵੀ ਦਾ ਰੋਮਾਂਟਿਕ ਗੀਤ ‘ਵੇ ਮਾਹੀ’ ਰਿਲੀਜ਼ ਹੋਇਆ ਹੈ। ਜਿਸ ਨੂੰ ਫ਼ਿਲਮ ਦੇ ਨਾਇਕ ਅਕਸ਼ੇ ਕੁਮਾਰ ਅਤੇ ਨਾਇਕਾ ਪ੍ਰਿਨਿਤੀ ਚੋਪੜਾ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ‘ਚ ਅਕਸ਼ੇ ਕੁਮਾਰ ਅਤੇ ਪ੍ਰਿਨਿਤੀ ਚੋਪੜਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ‘ਚ ਪੁਰਾਣੇ ਪੰਜਾਬ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਸੋਸ਼ਲ ਮੀਡੀਆ ਉੱਤੇ ਪਰਮੀਸ਼ ਵਰਮਾ ਦੇ ਗੀਤ ‘ਜਾ ਵੇ ਜਾ’ ਦੀ ਧੂਮ, ਗੀਤ ਦੀ ਸ਼ਾਨਦਾਰ ਵੀਡੀਓ ਹੋਈ ਰਿਲੀਜ਼

ਅਕਸ਼ੇ ਕੁਮਾਰ ਦੀ ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਕੇਸਰੀ ਮੂਵੀ ‘ਚ 21 ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕੀਤਾ ਗਿਆ ਹੈ। ਜੇ ਗੱਲ ਕਰੀਏ ਕੇਸਰੀ ਫ਼ਿਲਮ ਦੇ ਪਹਿਲਾਂ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਇਸ ਫ਼ਿਲਮ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ‘ਵੇ ਮਾਹੀ’ ਗੀਤ ਨੂੰ ਅਰਿਜੀਤ ਸਿੰਘ ਅਤੇ ਅਸੀਸ ਕੌਰ ਨੇ ਬਹੁਤ ਹੀ ਖੂਬਸਰੂਤੀ ਦੇ ਨਾਲ ਗਾਇਆ ਹੈ। ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਖੁਦ ਤਨਿਸ਼ਕ ਬਾਗਚੀ ਨੇ ਦਿੱਤਾ ਹੈ। ‘ਵੇ ਮਾਹੀ’ ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network