ਜੈਜ਼ੀ ਬੀ ਦੀ ਆਵਾਜ਼ 'ਚ 'ਕੇਸਰੀ' ਫਿਲਮ 'ਚ ਗਰਜਣਗੇ ਸਿੰਘ, ਇਸ ਦਿਨ ਹੋਵੇਗਾ ਗਾਣਾ ਰਿਲੀਜ਼, ਦੇਖੋ ਵੀਡੀਓ

written by Aaseen Khan | March 04, 2019 01:18pm

ਜੈਜ਼ੀ ਬੀ ਦੀ ਆਵਾਜ਼ 'ਚ ਕੇਸਰੀ ਫਿਲਮ 'ਚ ਗਰਜਣਗੇ ਸਿੰਘ, ਇਸ ਦਿਨ ਹੋਵੇਗਾ ਗਾਣਾ ਰਿਲੀਜ਼, ਦੇਖੋ ਵੀਡੀਓ : ਸਿੰਘਾਂ ਦੀ ਬਹਾਦਰੀ ਨੂੰ ਦਰਸਾਉਂਦੀ ਫਿਲਮ 'ਕੇਸਰੀ' ਦਾ ਦੂਜਾ ਗਾਣਾ ਜੈਜ਼ੀ ਬੀ ਦੀ ਆਵਾਜ਼ 'ਚ ਕੱਲ(5 ਮਾਰਚ) ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗਾਣੇ ਦਾ ਨਾਮ ਹੈ 'ਅੱਜ ਸਿੰਘ ਗਰਜਗੇ' ਜਿਸ ਨੂੰ ਆਵਾਜ਼ ਦਿੱਤੀ ਹੈ ਪੰਜਾਬੀਆਂ ਦੀ ਸ਼ਾਨ ਜੈਜ਼ੀ ਬੀ ਹੋਰਾਂ ਨੇ। ਅਕਸ਼ੇ ਕੁਮਾਰ ਵੱਲੋਂ ਗਾਣੇ ਦਾ ਛੋਟਾ ਜਿਹਾ ਟੀਜ਼ਰ ਸਾਂਝਾ ਕਰਕੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਗਿਆ ਦਿੱਤਾ ਹੈ। ਅਕਸ਼ੇ ਕੁਮਾਰ ਵੀ ਇਸ ਗੀਤ ਲਈ ਕਾਫੀ ਐਕਸਾਈਟਡ ਨਜ਼ਰ ਆ ਰਹੇ ਹਨ।


ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦਾ ਗਾਣਾ ‘ਸਾਨੂੰ ਕਹਿੰਦੀ’ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ ।

ਹੋਰ ਵੇਖੋ : ਗਿੱਪੀ ਗਰੇਵਾਲ ਬਣੇ ਗੱਬਰ ਤੇ ਰਾਣਾ ਰਣਬੀਰ ਠਾਕੁਰ, 'ਸ਼ੋਲੇ' ਫਿਲਮ ਦਾ ਦੇਖੋ ਰੀਮੇਕ


ਭਾਵੇਂ ਇਸ ਲੜਾਈ ਵਿੱਚ 21 ਦੇ 21 ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ।ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ । ਫ਼ਿਲਮ ਕੇਸਰੀ 21 ਮਾਰਚ ਨੂੰ ਵੱਡੇ ਪਰਦੇ ਤੇ ਨਜ਼ਰ ਆਉਣ ਵਾਲੀ ਹੈ।

You may also like