ਇਸ ਵਜ੍ਹਾ ਕਰਕੇ ਅਕਸ਼ੇ ਕੁਮਾਰ ਦਾ ਬੇਟਾ ਆਰਵ ਲੋਕਾਂ ਨੂੰ ਨਹੀਂ ਦੱਸਦਾ ਕਿ ਉਹ ਅਕਸ਼ੇ ਦਾ ਬੇਟਾ ਹੈ

Written by  Rupinder Kaler   |  September 15th 2020 11:41 AM  |  Updated: September 15th 2020 02:21 PM

ਇਸ ਵਜ੍ਹਾ ਕਰਕੇ ਅਕਸ਼ੇ ਕੁਮਾਰ ਦਾ ਬੇਟਾ ਆਰਵ ਲੋਕਾਂ ਨੂੰ ਨਹੀਂ ਦੱਸਦਾ ਕਿ ਉਹ ਅਕਸ਼ੇ ਦਾ ਬੇਟਾ ਹੈ

ਅਕਸ਼ੇ ਕੁਮਾਰ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਵਿੱਚ ਬਿਜੀ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਡਿਸਕਵਰੀ ਚੈਨਲ ਦੇ ਇੱਕ ਸ਼ੋਅ ਵਿੱਚ ਵੀ ਹਿੱਸਾ ਲਿਆ ਹੈ । ਜਿਸ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ । ਇਸ ਸ਼ੋਅ ਨੂੰ ਲੈ ਕੇ ਉਹਨਾਂ ਨੇ ਇੱਕ ਇੰਟਰਵਿਊ ਵੀ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਅਕਸ਼ੇ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਆਰਵ ਕਿਸੇ ਨੂੰ ਨਹੀਂ ਦੱਸਦਾ ਕਿ ਉਹ ਉਹਨਾਂ ਦਾ ਬੇਟਾ ਹੈ ।

Akshay Kumar

ਦਰਅਸਲ ਉਹ ਜ਼ਮੀਨ ਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ । ਉਹ ਹੋਰਾਂ ਤੋਂ ਵੱਖਰਾ ਹੈ । ਇਹ ਸਭ ਮੈਂ ਜਾਣਦਾ ਹਾਂ ਤੇ ਇਸ ਦੀ ਇੱਜ਼ਤ ਵੀ ਕਰਦਾ ਹਾਂ । ਆਰਵ ਫ਼ਿਲਹਾਲ ਵਿਦੇਸ਼ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ । ਆਰਵ ਉਹ ਸਟਾਰਕਿਡ ਹੈ ਜਿਹੜਾ ਕਿ ਲਾਈਮ ਲਾਈਟ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ ।

ਹੋਰ ਪੜ੍ਹੋ :

akshay

ਆਪਣੀ ਬੇਟੀ ਨੂੰ ਲੈ ਕੇ ਅਕਸ਼ੇ ਨੇ ਕਿਹਾ ਕਿ ‘ਮੇਰਾ ਦਿਲ ਟੁੱਟ ਜਾਂਦਾ ਹੈ ਜਦੋਂ ਉਹ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਫੈਮਿਲੀ ਡਿਨਰ ਤੇ ਨਹੀਂ ਜਾਣਾ ਕਿਉਂਕਿ ਉੱਥੇ ਫੋਟੋਗ੍ਰਾਫਰ ਹੋਣਗੇ । ਨਿਤਾਰਾ ਨੂੰ ਕੈਮਰੇ ਦੀ ਫਲੈਸ਼ ਤੋਂ ਸਖਤ ਨਫਰਤ ਹੈ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network