Advertisment

ਅਕਸ਼ੇ ਕੁਮਾਰ ਨੇ ਇੰਝ ਬਚਾਈ ਆਪਣੇ ਇੱਕ ਸਾਥੀ ਦੀ ਜਾਨ,ਚੱਲਦੇ ਸ਼ੋਅ 'ਚ ਹੋਇਆ ਹਾਦਸਾ,ਵੀਡੀਓ ਵਾਇਰਲ

author-image
By Shaminder
New Update
ਅਕਸ਼ੇ ਕੁਮਾਰ ਨੇ ਇੰਝ ਬਚਾਈ ਆਪਣੇ ਇੱਕ ਸਾਥੀ ਦੀ ਜਾਨ,ਚੱਲਦੇ ਸ਼ੋਅ 'ਚ ਹੋਇਆ ਹਾਦਸਾ,ਵੀਡੀਓ ਵਾਇਰਲ
Advertisment
ਅਕਸ਼ੇ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ । ਇਸ ਵੀਡੀਓ 'ਚ  ਇੱਕ ਸ਼ਖਸ ਜੋ ਕਿ ਉਨ੍ਹਾਂ ਦੀ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਮਨੀਸ਼ ਪੌਲ ਦੇ ਨਵੇਂ ਸ਼ੋਅ ਮੂਵੀ ਮਸਤੀ ਦੇ ਸੈੱਟ ਤੇ ਆਪਣਾ ਐਕਟ ਕਰ ਰਿਹਾ ਸੀ ।  ਇਸੇ ਦੌਰਾਨ ਉਹ ਬੇਹੋਸ਼ ਹੋ ਗਿਆ । ਜਿਸ ਨੂੰ ਵੇਖ ਕੇ ਸਾਰੇ ਕਰਿਊ ਮੈਂਬਰ ਪ੍ਰੇਸ਼ਾਨ ਹੋ ਗਏ ਅਤੇ ਉਸ ਸ਼ਖਸ ਨਾਲ ਐਕਟ ਕਰ ਰਹੇ ਐਕਟਰ ਨੇ ਉਨ੍ਹਾਂ ਨੂੰ ਪੁੱਛਿਆ ਕੀ ਹੋਇਆ ! ਪਰ ਉਹ ਸ਼ਖਸ ਕੁਝ ਵੀ ਬੋਲ ਨਹੀਂ ਸਕਿਆ ,ਜਿਸ ਤੋਂ ਬਾਅਦ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ । ਕਿਉਂਕਿ ਸ਼ੋਅ 'ਚ ਐਕਟ ਕਰ ਰਿਹਾ  ਕਲਾਕਾਰ ਸੈੱਟ ਦੇ ਉੱਤੇ ਹੀ ਬੇਹੋਸ਼ ਗਿਆ । ਕੁਝ ਪਲਾਂ ਲਈ ਤਾਂ ਉਸ ਕਲਾਕਾਰ ਨਾਲ ਐਕਟ ਕਰ ਰਿਹਾ ਇੱਕ ਹੋਰ ਕਲਾਕਾਰ ਸਮਝ ਹੀ ਨਹੀਂ ਸਕਿਆ ਕਿ ਆਖਿਰ ਹੋਇਆ ਕੀ ਹੈ ! ਹੋਰ ਵੇਖੋ:ਅਕਸ਼ੇ ਕੁਮਾਰ ਪਹਿਲੀ ਵਾਰ ਨਜ਼ਰ ਆਉਣਗੇ ਮਿਊਜ਼ਿਕ ਵੀਡੀਓ ‘ਚ, ਆਵਾਜ਼ ਦੇਣਗੇ ਬੀ ਪਰਾਕ, ਸਾਹਮਣੇ ਆਈਆਂ ਤਸਵੀਰਾਂ https://www.instagram.com/p/B3MX3ggnCiY/ ਅਕਸ਼ੇ ਕੁਮਾਰ ਵੀ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ ਤੁਰੰਤ ਆਪਣੀ ਸੀਟ ਤੋਂ ਉੱਠ ਕੇ ਉਸ ਵੱਲ ਦੌੜੇ ਅਤੇ ਅਕਸ਼ੇ ਕੁਮਾਰ ਤੁਰੰਤ ਉੱਤੇ ਚੜ ਗਏ ਜਿੱਥੇ ਉਹ ਸ਼ਖਸ ਬੇਹੋਸ਼ ਹੋਇਆ ਸੀ ਤੁਰੰਤ ਉਸ ਨੂੰ ਕੱਢਿਆ ਗਿਆ । akshay kumar के लिए इमेज परिणाम ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । ਅਕਸ਼ੇ ਕੁਮਾਰ ਨੇ ਇਸ ਤਰ੍ਹਾਂ ਇੱਕ ਸ਼ਖਸ ਦੀ ਜ਼ਿੰਦਗੀ ਬਚਾਈ ।ਇਸ ਹਾਦਸੇ ਤੋਂ ਬਾਅਦ ਕੁਝ ਪਲਾਂ ਲਈ ਤਾਂ ਸਭ ਦੇ ਸਾਹ ਸੁੱਕ ਗਏ ਪਰ ਤੁਰੰਤ ਉਸ ਬੇਹੋਸ਼ ਹੋਏ ਸ਼ਖਸ ਨੂੰ ਉਤਾਰ ਲਿਆ ਗਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment