ਸਾਰਾਗੜੀ ਯੁੱਧ 'ਤੇ ਅਧਾਰਿਤ ਫ਼ਿਲਮ ਨੂੰ ਲੈ ਕੇ ਅਕਸ਼ੇ ਕੁਮਾਰ ਉਤਸ਼ਾਹਿਤ,ਮੁੜ ਤੋਂ ਸਾਂਝਾ ਕੀਤਾ ਇੱਕ ਹੋਰ ਟੀਜ਼ਰ

Written by  Shaminder   |  March 18th 2019 04:57 PM  |  Updated: March 18th 2019 04:57 PM

ਸਾਰਾਗੜੀ ਯੁੱਧ 'ਤੇ ਅਧਾਰਿਤ ਫ਼ਿਲਮ ਨੂੰ ਲੈ ਕੇ ਅਕਸ਼ੇ ਕੁਮਾਰ ਉਤਸ਼ਾਹਿਤ,ਮੁੜ ਤੋਂ ਸਾਂਝਾ ਕੀਤਾ ਇੱਕ ਹੋਰ ਟੀਜ਼ਰ

ਸਾਰਾਗੜੀ ਦੇ ਯੁੱਧ 'ਤੇ ਅਧਾਰਿਤ ਅਕਸ਼ੇ ਕੁਮਾਰ ਦੀ ਫ਼ਿਲਮ ਇੱਕੀ ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ । ਇਸ ਫ਼ਿਲਮ 'ਚ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਆਪਣੀ ਲੁੱਕ ਨੂੰ ਲੈ ਕੇ ਕਾਫੀ ਚਰਚਾ ਵਟੋਰ ਰਹੇ ਨੇ । ਫਿਲਹਾਲ ਉਹ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਉਨ੍ਹਾਂ ਨੇ ਮੁੜ ਤੋਂ ਫ਼ਿਲਮ ਦਾ ਇੱਕ ਟੀਜ਼ਰ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਉਨ੍ਹਾਂ ਦੀਆਂ ਕਈ ਤਸਵੀਰਾਂ ਹਨ । ਇਸ ਤੋਂ ਇਲਾਵਾ ਕੁਝ ਪੇਟਿੰਗਜ਼ ਵੀ ਹਨ ।

ਹੋਰ ਵੇਖੋ :ਕਪਿਲ ਸ਼ਰਮਾ ਨੇ ਆਪਣੇ ਟ੍ਰੋਲਰਜ਼ ਦੀ ਕੁਝ ਇਸ ਤਰ੍ਹਾਂ ਲਗਾਈ ਕਲਾਸ, ਦੇਖੋ ਵੀਡਿਓ

https://www.instagram.com/p/BvG60F8nepm/

ਅਕਸ਼ੇ ਕੁਮਾਰ ਇਸ ਫਿਲਮ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ । ਈਸ਼ਰ ਸਿੰਘ ਨੇ ਸਾਰਾਗੜੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 1897 ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ ।

ਹੋਰ ਵੇਖੋ : 2019/03/18 ਬੱਬੂ ਮਾਨ ਨੇ ਨਵੀਂ ਫ਼ਿਲਮ ਦੇ ਗਾਣੇ ਦੇ ਬੋਲ ਕੀਤੇ ਸਾਂਝੇ, ਦੇਖੋ ਵੀਡਿਓ

https://www.instagram.com/p/BvGmS24nxL3/

 

ਭਾਵੇਂ ਇਸ ਲੜਾਈ ਵਿੱਚ 21 ਦੇ 21 ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ । ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਦਾ ਨਿਰਮਾਣ ਹੋ ਰਿਹਾ ਹੈ । ਇਸ ਫ਼ਿਲਮ ਨੂੰ 21 ਮਾਰਚ ਨੂੰ ਵੱਡੇ ਪਰਦੇ ਤੇ ਦਿਖਾਇਆ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network