ਅਕਸ਼ੇ ਕੁਮਾਰ ਪੁੱਤਰ ਆਰਵ ਦੇ ਜਨਮ ਦਿਨ 'ਤੇ ਹੋਏ ਭਾਵੁਕ,ਦਿੱਤਾ ਇਹ ਸੰਦੇਸ਼

Written by  Shaminder   |  September 16th 2019 10:13 AM  |  Updated: September 16th 2019 10:13 AM

ਅਕਸ਼ੇ ਕੁਮਾਰ ਪੁੱਤਰ ਆਰਵ ਦੇ ਜਨਮ ਦਿਨ 'ਤੇ ਹੋਏ ਭਾਵੁਕ,ਦਿੱਤਾ ਇਹ ਸੰਦੇਸ਼

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਪੁੱਤਰ ਆਰਵ ਦਾ ਬੀਤੇ ਦਿਨ ਜਨਮ ਦਿਨ ਸੀ । ਪੁੱਤਰ ਦੇ ਜਨਮ ਦਿਨ 'ਤੇ ਉਨ੍ਹਾਂ ਨੇ ਆਪਣੇ ਪੁੱਤਰ ਆਰਵ ਨੂੰ ਵਧਾਈ ਦਿੱਤੀ । ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਇੱਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ । ਅਕਸ਼ੇ ਏਨੀਂ ਦਿਨੀਂ ਪਰਿਵਾਰ ਨਾਲ ਇੰਗਲੈਂਡ 'ਚ ਛੁੱਟੀਆਂ ਮਨਾ ਰਹੇ ਹਨ ।

ਹੋਰ ਵੇਖੋ:ਜਦੋਂ ਅਕਸ਼ੇ ਕੁਮਾਰ ਨੇ ਗੀਤ ਗਾ ਕੇ ਜਿੱਤਿਆ ਸਭ ਦਾ ਦਿਲ

https://www.instagram.com/p/B2bWiNtnEXH/

ਅਕਸ਼ੇ ਨੇ ਆਰਵ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ "ਮੈਂ ਆਪਣੇ ਪਿਤਾ ਤੋਂ ਇੱਕ ਚੀਜ਼ ਸਿੱਖੀ ਸੀ ਕਿ ਜੇ ਮੈਂ ਕਿਸੇ ਵੀ ਜਗ੍ਹਾ 'ਤੇ ਫਸ ਜਾਵਾਂਗਾ ਤਾਂ ਮੈਂ ਸਿਰਫ਼ ਅਤੇ ਸਿਰਫ਼ ਆਪਣੇ ਪਿਤਾ ਦੇ ਕੋਲ ਜਾਵਾਂਗਾ,ਜੇ ਮੇਰੀ ਗਲਤੀ ਵੀ ਹੋਵੇਗੀ ਤਾਂ ਮੈਂ ਇਹ ਨਹੀਂ ਸੋਚਾਂਗਾ ਕਿ ਪਾਪਾ ਮੈਨੂੰ ਮਾਰਨਗੇ।ਪਰ ਜਦੋਂ ਮੈਂ ਤੈਨੂੰ ਵੀ ਠੀਕ ਅਜਿਹਾ ਹੀ ਕਰਦੇ ਵੇਖਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ" ।

https://www.instagram.com/p/B2b6qg2DtX3/?utm_source=ig_web_copy_link

ਮੈਂ ਤੈਨੂੰ ਹਮੇਸ਼ਾ ਗਾਈਡ ਕਰਨ ਲਈ ਤੇਰੇ ਨਾਲ ਰਹਾਂਗਾ।ਜਨਮਦਿਨ ਮੁਬਾਰਕ ਹੋਵੇ ਆਰਵ"।ਇਸ ਦੇ ਨਾਲ ਹੀ ਟਵਿੰਕਲ ਖੰਨਾ ਨੇ ਵੀ ਆਪਣੇ ਪੁੱਤਰ ਲਈ ਇਕ ਮੈਸੇਜ ਲਿਖਿਆ ਹੈ । ਦੱਸ ਦਈਏ ਕਿ ਅਕਸ਼ੇ ਕੁਮਾਰ ਦੁਨੀਆ ਦੇ ਚੌਥੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਐਕਟਰ ਹਨ ਅਤੇ ਉਹ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network