ਅਕਸ਼ੇ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਓ ਐੱਮ ਜੀ-2’ ਦਾ ਫ੍ਰਸਟ ਲੁੱਕ ਕੀਤਾ ਸਾਂਝਾ

written by Shaminder | October 23, 2021

ਅਕਸ਼ੇ ਕੁਮਾਰ (Akshay Kumar) ਜਲਦ ਹੀ ਇੱਕ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਦੀ ਸ਼ੂਟਿੰਗ ਸ਼ੁਰੂ ਵੀ ਹੋ ਚੁੱਕੀ ਹੈ । ਅਸੀਂ ਗੱਲ ਕਰ ਰਹੇ ਹਾਂ ਅਕਸ਼ੇ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਓ ਮਾਈ ਗੌਡ-2’  (OMG-2)ਦੀ । ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਅਕਸ਼ੇ ਕੁਮਾਰ ਨਜ਼ਰ ਆਉਣਗੇ। ਜਦੋਂਕਿ ਪੰਕਜ ਤ੍ਰਿਪਾਠੀ ਵੀ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ । ਇਸ ਫ਼ਿਲਮ ਦੀ ਸ਼ੂਟਿੰਗ ਉਜੈਨ ‘ਚ ਸ਼ੁਰੂ ਹੋ ਚੁੱਕੀ ਹੈ । ਇਸ ਫ਼ਿਲਮ ਦੇ ਕੁਝ ਦ੍ਰਿਸ਼ ਬੀਤੇ ਦਿਨ ਰਾਮਘਾਟਮ,ਟਾਵਰ ਚੌਕ ਅਤੇ ਸਤੀਗੇਟ ‘ਤੇ ਲਏ ਗਏ ।

OMG -min image From Instagram

ਹੋਰ ਪੜ੍ਹੋ : ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਹੈ ਜਨਮ ਦਿਹਾੜਾ, ਦਰਸ਼ਨ ਔਲਖ ਨੇ ਬਾਬਾ ਜੀ ਦੇ ਜਨਮ ਦਿਹਾੜੇ ‘ਤੇ ਸੰਗਤਾਂ ਨੂੰ ਦਿੱਤੀ ਵਧਾਈ

ਇਸ ਦੇ ਨਾਲ ਹੀ ਅਕਸ਼ੇ ਕੁਮਾਰ ਦੇ ਸੀਨ ਨੂੰ ਸ਼ੂਟ ਕਰਨ ਦੇ ਲਈ ਮਹਾਕਾਲ ਮੰਦਰ ਨੂੰ ਸ਼ੂਟਿੰਗ ਦੇ ਹਿਸਾਬ ਦੇ ਨਾਲ ਸਜਾਇਆ ਗਿਆ।ਫ਼ਿਲਮ ‘ਚ ਯਾਮੀ ਗੌਤਮ ਵੀ ਅਹਿਮ ਭੂਮਿਕਾ ‘ਚ ਨਜ਼ਰ ਆਏਗੀ । ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਕਲਾਕਾਰ ਵੀ ਕਾਫੀ ਉਤਸ਼ਾਹਿਤ ਹਨ ।

Akshay Kumar Image Source: Instagram

ਇਸ ਤੋਂ ਇਲਾਵਾ ਅਕਸ਼ੇ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ,ਕਿਉਂਕਿ ਉਨ੍ਹਾਂ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਿਸ ‘ਚ ਅਤਰੰਗੀ ਰੇ, ਪ੍ਰਿਥਵੀਰਾਜ ਅਤੇ ਬਚਨ ਪਾਂਡੇ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ । ਮੀਡੀਆ ਰਿਪੋਰਟ ਮੁਤਾਬਕ ਅਕਸ਼ੇ ਇਸੇ ਮਹੀਨੇ ‘ਚ ਇਸ ਦੀ ਸ਼ੂਟਿੰਗ ਪੂਰੀ ਕਰ ਲੈਣਗੇ । ਇਸ ਤੋਂ ਇਲਾਵਾ ਸਿੰਡਰੇਲਾ ਫ਼ਿਲਮ ਦੀ ਸ਼ੂਟਿੰਗ ਵੀ ਉਹ ਜਲਦ ਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

 

View this post on Instagram

 

A post shared by Akshay Kumar (@akshaykumar)

You may also like