ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਰਾਮਸੇਤੂ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

written by Pushp Raj | October 11, 2022 01:49pm

Akshay Kumar's Film 'Ram Sethu' Trailer out: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਫ਼ਿਲਮ 'ਰਕਸ਼ਾ ਬੰਧਨ' ਤੋਂ ਬਾਅਦ ਮੁੜ ਆਪਣੀ ਨਵੀਂ ਫ਼ਿਲਮ 'ਰਾਮ ਸੇਤੂ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅਕਸ਼ੈ ਕੁਮਾਰ ਸਟਾਰਰ ਫ਼ਿਲਮ ਰਾਮਸੇਤੂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੁਨੀਆ ਦੇ ਸਭ ਤੋਂ ਵੱਡੇ ਸੱਚ ਬਾਰੇ ਪਤਾ ਲਗਾਉਂਦੇ ਹੋਏ ਨਜ਼ਰ ਆਉਣਗੇ।

Ram Setu movie trailer out now: Akshay Kumar's quest for 'Ram Setu' promises adventure, thrill and drama Image Source: YouTube

ਅਕਸ਼ੈ ਦੀ ਇਹ ਫ਼ਿਲਮ ਐਕਸ਼ਨ ਤੇ ਥ੍ਰਿਲਰ ਨਾਲ ਭਰਪੂਰ ਹੈ। ਇਹ ਫ਼ਿਲਮ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਕਈ ਟੀਜ਼ਰ ਰਿਲੀਜ਼ ਹੋ ਚੁੱਕੇ ਹਨ। ਇਹ ਫ਼ਿਲਮ ਦੀਵਾਲੀ ਦੇ ਮੌਕੇ 'ਤੇ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

2 ਮਿੰਟ 9 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਅਕਸ਼ੈ ਕੁਮਾਰ ਦਾ ਬੇਹੱਦ ਦਮਦਾਰ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਇੱਕ ਸ਼ਕਤੀਸ਼ਾਲੀ ਸੰਵਾਦ ਨਾਲ ਸ਼ੁਰੂ ਹੁੰਦਾ ਹੈ ... ਅਤੇ ਉਹ ਹੈ, ਇਹ ਦੇਸ਼ ਰਾਮ 'ਤੇ ਅਧਾਰਿਤ ਹੈ, ਅਕਸ਼ੈ ਕੁਮਾਰ ਇੱਕ ਮਿਸ਼ਨ 'ਤੇ ਹਨ ਜੋ ਕਿ ਰਾਮ ਸੇਤੂ ਨਾਲ ਸਬੰਧਿਤ ਹੈ। ਇਸ ਵਿੱਚ ਅਕਸ਼ੈ ਕੁਮਾਰ ਰਾਮ ਸੇਤੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ।

Image Source: YouTube

ਇਹ ਫ਼ਿਲਮ ਰਹੱਸਮਈ ਇਤਿਹਾਸਕਤਾ ਨਾਲ ਭਰਪੂਰ ਹੈ। ਇਹ ਐਕਸ਼ਨ-ਐਡਵੈਂਚਰ ਡਰਾਮਾ ਇੱਕ ਪੁਰਾਤੱਤਵ-ਵਿਗਿਆਨੀ ਦੀ ਕਹਾਣੀ 'ਤੇ ਅਧਾਰਿਤ ਹੈ ਜੋ ਮਿਥਿਹਾਸਕ ਰਾਮ ਸੇਤੂ ਦੀ ਅਸਲ ਹੋਂਦ ਨੂੰ ਸਾਬਿਤ ਕਰਨ ਲਈ ਕੰਮ ਕਰ ਰਿਹਾ ਦਾ ਹੈ। ਇਹ ਇੱਕ ਅਜਿਹੀ ਕਹਾਣੀ ਨੂੰ ਸਾਹਮਣੇ ਲਿਆਏਗਾ ਜੋ ਭਾਰਤੀ ਸੱਭਿਆਚਾਰਕ ਅਤੇ ਇਤਿਹਾਸਿਕ ਵਿਰਾਸਤ ਨੂੰ ਦਰਸਾਉਂਦੀ ਹੈ।

ਇਹ ਫ਼ਿਲਮ ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਿਤ ਹੈ। ਇਹ ਇੱਕ ਐਕਸ਼ਨ-ਐਡਵੈਂਚਰ ਫ਼ਿਲਮ ਹੈ। ਇਸ ਫ਼ਿਲਮ 'ਚ ਅਕਸ਼ੈ ਦੇ ਨਾਲ ਜੈਕਲੀਨ ਫਰਨਾਂਡੀਜ਼, ਨੁਸਰਤ ਭਰੂਚਾ ਅਤੇ ਸਤਿਆ ਦੇਵ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ 'ਚ ਅਕਸ਼ੈ ਇੱਕ ਪੁਰਾਤੱਤਵ ਵਿਗਿਆਨੀ ਬਣੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਆਪਣੇ ਲੁੱਕ ਵਿੱਚ ਵੀ ਕਈ ਬਦਲਾਅ ਕੀਤੇ ਹਨ।

Ram Setu movie trailer out now: Akshay Kumar's quest for 'Ram Setu' promises adventure, thrill and drama Image Source: YouTube

ਹੋਰ ਪੜ੍ਹੋ: ਪੀਐਮ ਮੋਦੀ ਨੇ ਅਮਿਤਾਭ ਬੱਚਨ ਨੂੰ 80ਵੇਂ ਜਨਮਦਿਨ 'ਤੇ ਟਵੀਟ ਕਰ ਦਿੱਤੀ ਵਧਾਈ, ਕਿਹਾ ਸਿਹਤਮੰਦ ਜੀਵਨ ਜਿਓ'

ਇਹ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਅਕਸ਼ੈ ਰਾਮ ਸੇਤੂ ਨੂੰ ਬਚਾਉਣ ਦੇ ਰੋਮਾਂਚਕ ਮਿਸ਼ਨ 'ਤੇ ਹੋਣਗੇ। ਇਸ ਲਈ ਉਨ੍ਹਾਂ ਕੋਲ ਸਿਰਫ਼ ਤਿੰਨ ਦਿਨ ਹਨ। ਅਕਸ਼ੈ ਇੰਨੇ ਥੋੜ੍ਹੇ ਸਮੇਂ ਵਿੱਚ ਆਪਣੇ ਮਿਸ਼ਨ ਨੂੰ ਕਿਵੇਂ ਕਾਮਯਾਬ ਕਰਦੇ ਹਨ ਅਤੇ ਅੰਤ ਵਿੱਚ ਕੀ ਹੁੰਦਾ ਹੈ, ਇਸ ਜਾਨਣ ਲਈ ਦਰਸ਼ਕ ਬੇਸਬਰੀ ਨਾਲ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

You may also like