ਅਕਸ਼ੈ ਕੁਮਾਰ ਨੇ ਹਾਲੀਵੁੱਡ ਵਾਲਿਆਂ ਦੀ ਖਿਸਕਾਈ ਹਵਾ, ‘Bottle Cap Challenge’  ਨੂੰ ਕੀਤਾ ਪੂਰਾ, ਵੀਡੀਓ ਵਾਇਰਲ   

written by Rupinder Kaler | July 03, 2019

ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ#BottleCapChallenge ਕਾਫੀ ਚਲ ਰਿਹਾ ਹੈ । ਇਸ ਚੈਲੇਂਜ ਵਿੱਚ ਕਿਸੇ ਸਖਸ਼ ਨੂੰ ਗੋਲ ਘੁੰਮਦੇ ਹੋਏ ਆਪਣੀ ਕਿੱਕ ਨਾਲ ਬੋਤਲ ਦੇ ਢੱਕਣ ਨੂੰ ਖੋਲਣਾ ਹੁੰਦਾ ਪਰ ਇਸ ਚੈਲੇਂਜ ਦੌਰਾਨ ਬੋਤਲ ਨਹੀਂ ਡਿੱਗਣੀ ਚਾਹੀਦੀ । ਹਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਅਕਸ਼ੈ ਕੁਮਾਰ ਨੇ ਇਸ ਚੈਲਂੇਜ ਨੂੰ ਕਬੂਲ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਗੀਤਾ ਹੈ ।

https://www.instagram.com/p/BzXNnoXnuNL/

ਇਸ ਵੀਡੀਓ ਵਿੱਚ ਅਕਸ਼ੈ ਕੁਮਾਰ ਰਾਉਂਡ ਕਿੱਕ ਮਾਰਦੇ ਹਨ ਤੇ ਬੋਤਲ ਦਾ ਢੱਕਣ ਖੋਲ ਦਿੰਦੇ ਹਨ । ਇਸ ਤੋਂ ਪਹਿਲਾਂ ਹਾਲੀਵੁੱਡ ਅਦਾਕਾਰ ਜੇਸਨ ਸਟੇਥਮ ਨੇ ਇੱਹ ਸਟੰਟ ਕੀਤਾ ਸੀ । ਜਿਸ ਤੋਂ ਬਾਅਦ ਅਕਸ਼ੈ ਨੇ ਇਹ ਚੈਲੇਂਜ ਕਬੂਲ ਦੇ ਹੋਏ ਇਸ ਚੈਲੇਂਜ ਨੂੰ ਪੂਰਾ ਕੀਤਾ ਹੈ । ਅਕਸ਼ੈ ਨੇ ਇਸ ਸਟੰਟ ਲਈ ਹੋਰ ਬਾਲੀਵੁੱਡ ਅਦਾਕਾਰਾਂ ਨੂੰ ਵੀ ਚੁਣੌਤੀ ਦਿੱਤੀ ਹੈ ।

https://www.instagram.com/p/BzcTHSpHHhq/

ਅਕਸ਼ੈ ਕੁਮਾਰ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਅਕਸ਼ੈ ਕੁਮਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਅਕਸ਼ੈ ਆਪਣੀ ਫ਼ਿਲਮ ਸੂਰਯੇਵੰਸ਼ੀ  ਦੀ ਸ਼ੂਟਿੰਗ ਵਿੱਚ ਬਿਜੀ ਹਨ । ਇਸ ਤੋਂ ਇਲਾਵਾ ਅਕਸ਼ੈ ਕਰੀਨਾ ਦੇ ਨਾਲ ਫ਼ਿਲਮ ਗੁੱਡ ਨਿਊਜ਼ ਵਿੱਚ ਦਿਖਾਈ ਦੇਣਗੇ ।

https://www.instagram.com/p/BzYT3WpBDfe/?utm_source=ig_embed

0 Comments
0

You may also like