ਅਕਸ਼ੇ ਕੁਮਾਰ ਨੇ ਛੋਟੀ ਬੱਚੀ ਨੂੰ ਦੱਸਿਆ ਕਿਸ ਤਰ੍ਹਾਂ ਕਰਨੀ ਹੈ ਸਵੈ ਰੱਖਿਆ, ਦੇਖੋ ਵੀਡਿਓ 

Written by  Rupinder Kaler   |  February 21st 2019 02:16 PM  |  Updated: February 21st 2019 02:16 PM

ਅਕਸ਼ੇ ਕੁਮਾਰ ਨੇ ਛੋਟੀ ਬੱਚੀ ਨੂੰ ਦੱਸਿਆ ਕਿਸ ਤਰ੍ਹਾਂ ਕਰਨੀ ਹੈ ਸਵੈ ਰੱਖਿਆ, ਦੇਖੋ ਵੀਡਿਓ 

ਬਾਲੀਵੁੱਡ ਦੇ ਕਿੰਗ ਅਕਸ਼ੇ ਕੁਮਾਰ ਮੁਤਾਬਿਕ ਅੱਜ ਦੌਰ ਨੂੰ ਦੇਖਦੇ ਹੋਏ ਹਰ ਇੱਕ ਨੂੰ ਸਵੈ ਰੱਖਿਆ ਲਈ ਮਾਰਸ਼ਲ ਆਰਟ ਸਿੱਖਣਾ ਚਾਹੀਦਾ ਹੈ । ਅਕਸ਼ੇ ਕੁਮਾਰ ਮੁਤਾਬਿਕ ਕੁੜੀਆਂ ਨੂੰ ਇਸ ਆਰਟ ਵਿੱਚ ਮਾਹਿਰ ਹੋਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ 'ਤੇ ਉਹ ਆਪਣੀ ਰੱਖਿਆ ਕਰ ਸਕਣ। ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਛੋਟੀ ਬੱਚੀ ਨੂੰ ਮਾਰਸ਼ਲ ਆਰਟ ਦੇ ਕੁਝ ਗੁਰ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।

Rajeev bhatia as Akshay Kumar know full story Akshay Kumar

ਦਰਅਸਲ ਇਹ ਵੀਡਿਓ ਉਹਨਾਂ ਦੇ ਘਰ ਦੇ ਨਜ਼ਦੀਕ ਦੇ ਇੱਕ ਸਕੂਲ ਦਾ ਹੈ ਜਿੱਥੇ ਕੁੜੀਆਂ ਨੂੰ ਸਵੈ ਰੱਖਿਆ ਲਈ ਇੱਕ ਵਰਕਸ਼ਾਪ ਲਗਾਈ ਗਈ ਸੀ । ਸਕੂਲ ਵੱਲੋਂ ਕੀਤੇ ਗਏ ਇਸ ਉਪਰਾਲੇ ਤੋਂ ਖੁਸ਼ ਹੋ ਕੇ ਅਕਸ਼ੇ ਨੇ ਨਾ ਸਿਰਫ ਇਸ ਦਾ ਵੀਡਿਓ ਸ਼ੇਅਰ ਕੀਤਾ ਹੈ ਬਲਕਿ ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।

Akshay Kumar Akshay Kumar

ਉਹਨਾਂ ਨੇ ਵੀਡਿਓ ਦੇ ਨਾਲ ਲਿਖਿਆ ਹੈ “Happy to see a turnout of 2000 plus girls from nearby schools at our self defense training camp in Thane today. The workshop was to teach them some basic self defense techniques. Hoping it was helpful and to see more of them at our training centre. ”

https://www.instagram.com/p/BuGlJFJHMiu/

ਇੱਥੇ ਤੁਹਾਨੂੰ ਦੱਸ ਦਿੰਦੇ ਹਾ ਕਿ ਅਕਸ਼ੇ ਕੁਮਾਰ ਖੁਦ ਮਾਰਸ਼ਲ ਆਰਟ ਦੇ ਮਾਸਟਰ ਹਨ ਤੇ ਉਹਨਾਂ ਨੇ ਬਕਾਇਦਾ ਕਈ ਸਾਲ ਇਸ ਦੀ ਟ੍ਰੇਨਿੰਗ ਲਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network