ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਮਨਾ ਰਹੇ ਨੇ ਵਿਆਹ ਦੀ ਵਰ੍ਹੇਗੰਢ, ਇਸ ਸ਼ਰਤ ‘ਤੇ ਕੀਤੀ ਸੀ ਟਵਿੰਕਲ ਨੇ ਵਿਆਹ ਲਈ ਹਾਂ

written by Lajwinder kaur | January 17, 2020

ਬਾਲੀਵੁੱਡ ਦੇ ਖਿਲਾੜੀ ਯਾਨੀ ਕਿ ਅਕਸ਼ੇ ਕੁਮਾਰ ਜੋ ਕਿ ਅੱਜ ਦੇ ਹੀ ਦਿਨ ਲੱਖਾਂ ਹੀ ਕੁੜੀਆਂ ਦੇ ਦਿਲ ਤੋੜ ਕੇ ਟਵਿੰਕਲ ਖੰਨਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਜੀ ਹਾਂ ਦੋਵਾਂ ਦਾ ਵਿਆਹ 17 ਜਨਵਰੀ 2001 ‘ਚ ਹੋਇਆ ਸੀ। ਇਸ ਰਿਸ਼ਤੇ ਨੂੰ ਪੂਰੇ 19 ਸਾਲ ਹੋ ਗਏ ਹਨ। ਵਿਆਹ ਤੋਂ ਪਹਿਲਾਂ ਅਕਸ਼ੇ ਕੁਮਾਰ ਦਾ ਨਾਂਅ ਕਈ ਹੀਰੋਇਨਾਂ ਦੇ ਨਾਲ ਰਹਿ ਚੁੱਕਿਆ ਸੀ। ਪਰ ਵਿਆਹ ਉਨ੍ਹਾਂ ਨੇ ਟਵਿੰਕਲ ਖੰਨਾ ਦੇ ਨਾਲ ਹੀ ਕਰਵਾਇਆ। ਹੋਰ ਵੇਖੋ:ਕੰਫਿਊਜ਼ਨ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਦਿਲਜੀਤ, ਅਕਸ਼ੇ, ਕਰੀਨਾ ਤੇ ਕਿਆਰਾ ਦੀ ਫ਼ਿਲਮ ‘ਗੁੱਡ ਨਿਊਜ਼’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ ਇੱਕ ਟੀਵੀ ਇੰਟਰਵਿਊ ‘ਚ ਅਕਸ਼ੇ ਕੁਮਾਰ ਨੇ ਦੱਸਿਆ ਸੀ ਕਿ ਉਨ੍ਹਾਂ ਦੋਵਾਂ ਦੀ ਮੁਲਾਕਾਤ ਮੁੰਬਈ 'ਚ ਫ਼ਿਲਮ ਫੇਅਰ ਮੈਗਜ਼ੀਨ ਦੇ ਸ਼ੂਟ ਦੌਰਾਨ ਹੋਈ ਸੀ। ਟਵਿੰਕਲ ਉਨ੍ਹਾਂ ਨੂੰ ਪਹਿਲੀ ਨਜ਼ਰ ‘ਚ ਹੀ ਪਸੰਦ ਆ ਗਈ ਸੀ।  ਇਸੇ ਦੌਰਾਨ ਅਕਸ਼ੇ ਕੁਮਾਰ ਦੀ ਫ਼ਿਲਮ 'ਇੰਟਰਨੈਸ਼ਨਲ ਖਿਲਾੜੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਅਤੇ  ਸ਼ੂਟਿੰਗ ਦੌਰਾਨ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਅਕਸ਼ੇ ਕੁਮਾਰ ਨੇ ਕਰਣ ਜੌਹਰ ਦੇ ਚੈਟ ਸ਼ੋਅ ‘ਚ ਆਪਣੇ ਵਿਆਹ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਟਵਿੰਕਲ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਉਸ ਸਮੇਂ ਟਵਿੰਕਲ ਦੀ ਫ਼ਿਲਮ ਮੇਲਾ ਰਿਲੀਜ਼ ਹੋਣ ਵਾਲੀ ਸੀ। ਤਾਂ ਟਵਿੰਕਲ ਨੇ ਅਕਸ਼ੇ ਕੁਮਾਰ ਦੇ ਵਿਆਹ ਦੇ ਪ੍ਰਪੋਜ਼ ਅੱਗੇ ਇਹ ਸ਼ਰਤ ਰੱਖ ਦਿੱਤੀ ਸੀ ਕਿ ਜੇ ਫ਼ਿਲਮ ਹਿੱਟ ਹੋ ਗਈ ਤਾਂ ਉਹ ਵਿਆਹ ਨਹੀਂ ਕਰਾਵੇਗੀ ਤੇ ਜੇ ਫ਼ਿਲਮ ਫਲਾਪ ਹੋ ਗਈ ਤਾਂ ਉਹ ਵਿਆਹ ਕਰਵਾ ਲਵੇਗੀ। ਫਿਰ ਕਿ ਸੀ ਟਵਿੰਕਲ ਦੀ ਫ਼ਿਲਮ ਮੇਲਾ ਫਲਾਪ ਰਹੀ ਤੇ ਦੋਵਾਂ ਦਾ ਵਿਆਹ ਹੋ ਗਿਆ।

ਅਕਸ਼ੇ ਕੁਮਾਰ ਆਪਣੇ ਪਰਿਵਾਰ ਪ੍ਰਤੀ ਬਹੁਤ ਹੀ ਸੰਜੀਦਾ ਹਨ ਅਤੇ ਫੈਮਿਲੀ ਨੂੰ ਆਪਣਾ ਪੂਰਾ ਸਮਾਂ ਦਿੰਦੇ ਨੇ। ਉਹ ਅਕਸਰ ਹੀ ਆਪਣੇ ਬੱਚਿਆਂ ਤੇ ਲਾਈਫ਼ ਪਾਟਨਰ ਟਵਿੰਕਲ ਖੰਨਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਉੱਤੇ ਟਵਿੰਕਲ ਖੰਨਾ ਦੇ ਲਈ ਦਿਲ ਛੂਹ ਜਾਣ ਵਾਲੀ ਪੋਸਟ ਪਾ ਕੇ ਫੋਟੋ ਵੀ ਸ਼ੇਅਰ ਕੀਤੀ ਹੈ।

0 Comments
0

You may also like