ਖ਼ਤਰਿਆਂ ਦੇ ਖਿਡਾਰੀ ਨਹੀਂ ਪਾ ਸਕੇ ਨਿੱਕੀ ਜਿਹੀ ਸੂਈ 'ਚ ਧਾਗਾ

Written by  Rajan Sharma   |  September 18th 2018 11:12 AM  |  Updated: September 18th 2018 11:12 AM

ਖ਼ਤਰਿਆਂ ਦੇ ਖਿਡਾਰੀ ਨਹੀਂ ਪਾ ਸਕੇ ਨਿੱਕੀ ਜਿਹੀ ਸੂਈ 'ਚ ਧਾਗਾ

ਸਧਾਰਣ ਜਿਹੀ ਸਾੜ੍ਹੀ,ਮੱਥੇ ਵਿੱਚ ਸੰਧੂਰ ਅਤੇ ਸਰਦੀਆਂ ਵਿੱਚ ਸਵੇਟਰ ਪਾਏ ਹੋਏ ਉਹ ਜ਼ਮੀਨ ਉੱਤੇ ਬੈਠੀ ਕਿਉਂ ਮੁਸਕੁਰਾ ਰਹੀ ਹੈ| ਜੀ ਹਾਂ ਅਸੀ ਗੱਲ ਕਰ ਰਹੇ ਹਾਂ ਅਦਾਕਾਰਾ ਅਨੁਸ਼ਕਾ  ਦੀ ਰੋਜ਼ਾਨਾ ਟ੍ਰੋਲ ਹੋ ਰਹੀ ਫੋਟੋ ਦੀ| ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਅਤੇ ਵਰੁਣ ਧਵਨ ਦੀ ਆਉਣ ਵਾਲੀ ਫਿਲਮ “ਸੂਈ ਧਾਗਾ” bollywood film ਦੀ ਪ੍ਰੋਮੋਸ਼ਨ ਬੜੇ ਜੋਰਾਂ ਤੇ ਚੱਲ ਰਹੀ ਹੈ| ਅੱਜ ਕੱਲ ਫ਼ਿਲਮ ਦੀ ਟੀਮ ਫ਼ਿਲਮ ਦੀ ਪ੍ਰੋਮੋਸ਼ਨ ਲਈ ਲੱਗੀ ਹੋਈ ਹੈ|

https://www.instagram.com/p/Bn00PxkAoTB/?taken-by=anushkasharma

ਫ਼ਿਲਮ bollywood film ਦੀ ਟੀਮ ਵਲੋਂ ਇੱਕ ਪ੍ਰਤੀਯੋਗਿਤਾ ਕਰਵਾਈ ਜਾ ਰਹੀ ਹੈ ਕਿ ਕੌਣ ਕਿੰਨੇ ਵਕ਼ਤ ਵਿੱਚ ਸੂਈ ਵਿੱਚ ਧਾਗਾ ਪਾਂਦਾ ਹੈ| ਹਾਲ ਹੀ ਵਿੱਚ ਖ਼ਤਰਿਆਂ ਦੇ ਖਿਡਾਰੀ ਅਕਸ਼ੈ ਕੁਮਾਰ akshay kumar ਵਲੋਂ ਇਹ ਚੈਂਲੇਂਜ ਪੂਰਾ ਕਰਦੇ ਹੋਏ ਦੀ ਪੋਸਟ ਵਰੁਣ ਧਵਨ ਵਲੋਂ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਗਈ ਹੈ| ਅਕਸ਼ੈ ਵਰੁਣ ਧਵਨ ਨੂੰ ਕਹਿ ਰਹੇ ਹਨ ਕਿ ਉਹ ਉਸਨੂੰ ਇਮਾਰਤ ਤੋਂ ਛਲਾਂਗ ਲਗਾਉਣ ਦਾ ਚੈਲੇਂਜ ਦੇ ਦੇਂਦਾ| ਅੰਤ ਅਕਸ਼ੈ ਸੂਈ 'ਚ ਧਾਗਾ ਨਹੀਂ ਪਾ ਪਾਉਂਦੇ ਅਤੇ ਹਾਰ ਮਨ ਰਹੇ ਹਨ|

https://www.instagram.com/p/Bn3LaiKAJ1d/?taken-by=varundvn

ਤੁਹਾਨੂੰ ਦੱਸ ਦਈਏ, ਇਸ ਸਾਲ ਜਨਵਰੀ ਵਿੱਚ ਅਨੁਸ਼ਕਾ ਨੇ ਇੱਕ ਤਸਵੀਰ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਸੂਈ ਧਾਗਾ ਫੜੇ ਕਢਾਈ ਕਰਦੇ ਹੋਏ ਵਿਖਾਈ ਦਿੱਤੀ ਸਨ । ਤਾਂ ਉਥੇ ਹੀ ਵਰੁਣ ਸਿਲਾਈ ਮਸ਼ੀਨ ਦੇ ਨਾਲ ਕੱਪੜਾ ਸਿਲਦੇ ਹੋਏ ਵਿਖਾਈ ਦਿੱਤੇ ਸਨ ।

ਗੱਲ ਫ਼ਿਲਮ ਦੀ ਕਰੀਏ ਤਾਂ ਇਸ ਫਿਲਮ ਨੂੰ ਸ਼ਰਤ ਕਟਾਰਿਆ ਵਲੋਂ ਡਾਇਰੇਕਟ ਕੀਤਾ ਜਾ ਰਿਹਾ ਹੈ ਅਤੇ ਇਸਦੀ ਕਹਾਣੀ ਦੇ ਲਿਖਾਰੀ ਵੀ ਉਹ ਖ਼ੁਦ ਹੀ ਹਨ| ਖਬਰਾਂ ਅਨੁਸਾਰ ਤਾਂ ਇਸ ਫਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ਵਿੱਚ ਹੋ ਰਹੀ ਹੈ । ਇਹ ਫਿਲਮ ਬਾਕਸ-ਆਫਿਸ ਉੱਤੇ 28 ਸਿਤੰਬਰ ਨੂੰ ਰਿਲੀਜ ਹੋਵੇਗੀ । ਇਸ ਫਿਲਮ ਵਿੱਚ ਲੀਡ ਰੋਲ ਵਿੱਚ ਅਨੁਸ਼ਕਾ ਸ਼ਰਮਾ ਦੇ ਨਾਲ ਵਰੁਣ ਧਵਨ ਨਜ਼ਰ ਆਉਣਗੇ | ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਦੋਵੇਂ ਇਕੱਠੇ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network