Advertisment

ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਹੀਰੋ ਬਾਰੇ ਕੀਤਾ ਵੱਡਾ ਖੁਲਾਸਾ, ਇਸ ਤਰ੍ਹਾਂ ਦਾ ਕੰਮ ਕਰਕੇ ਦਿੰਦਾ ਸੀ ਕੁੜੀਆਂ ਨੂੰ ਧੋਖਾ

author-image
By Rupinder Kaler
New Update
ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਹੀਰੋ ਬਾਰੇ ਕੀਤਾ ਵੱਡਾ ਖੁਲਾਸਾ, ਇਸ ਤਰ੍ਹਾਂ ਦਾ ਕੰਮ ਕਰਕੇ ਦਿੰਦਾ ਸੀ ਕੁੜੀਆਂ ਨੂੰ ਧੋਖਾ
Advertisment
ਸ਼ਿਲਪਾ ਸ਼ੈੱਟੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਰਹੀ ਹੈ ਤੇ ਉਹ ਇੱਕ ਵਾਰ ਫਿਰ ਫ਼ਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ । ਪਰ ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਖ਼ਾਸ ਕਿੱਸਾ ਦੱਸਾਂਗੇ । ਸ਼ਿਲਪਾ ਇੱਕ ਸਮੇਂ ਅਕਸ਼ੇ ਕੁਮਾਰ ਦੀ ਦੀਵਾਨੀ ਹੁੰਦੀ ਸੀ ਤੇ ਦੋਹਾਂ ਦੇ ਪ੍ਰੇਮ ਸਬੰਧਾਂ ਦੇ ਚਰਚੇ ਦੁਨੀਆ ਵਿੱਚ ਮਸ਼ਹੂਰ ਸਨ । ਪਰ ਜਦੋਂ ਸ਼ਿਲਪਾ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਕਸ਼ੇ ਕੁਮਾਰ ਉਹਨਾਂ ਨੂੰ ਧੋਖਾ ਦੇ ਰਹੇ ਹਨ ਤਾਂ ਦੋਵੇਂ ਵੱਖ ਹੋ ਗਏ । https://www.instagram.com/p/CBEDyEch_qM/ ਸਾਲ 2000 ਵਿੱਚ ਸ਼ਿਲਪਾ ਸ਼ੈੱਟੀ ਨੇ ਅਕਸ਼ੇ ਕੁਮਾਰ ਤੋਂ ਵੱਖ ਹੋਣ ਦੀ ਵਜ੍ਹਾ ਦੱਸੀ ਸੀ । ਸ਼ਿਲਪਾ ਨੇ ਕਿਹਾ ਕਿ ‘ਜਦੋਂ ਅਕਸ਼ੇ ਕੁਮਾਰ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ, ਉਦੋਂ ਉਹਨਾਂ ਦੇ ਦੋ ਟਾਈਮ ਹੁੰਦੇ ਸਨ । ਉਸ ਸਮੇਂ ਉਹ ਟਵਿੰਕਲ ਖੰਨਾ ਨੂੰ ਵੀ ਡੇਟ ਕਰ ਰਹੇ ਸਨ, ਜਦੋਂ ਇਸ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਹੈਰਾਨ ਰਹਿ ਗਈ’ ।
Advertisment
publive-image ਸ਼ਿਲਪਾ ਨੇ ਕਿਹਾ ਕਿ ‘ਇਹ ਬਹੁਤ ਹੀ ਬੁਰਾ ਦੌਰ ਸੀ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤੋਂ ਛੇਤੀ ਹੀ ਉਭਰ ਆਈ । ਕਾਲੀ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ । ਪੇਸ਼ੇਵਰ ਦੇ ਤੌਰ ਤੇ ਮੇਰਾ ਸਮਾਂ ਚੰਗਾ ਸੀ ਪਰ ਮੇਰੀ ਨਿੱਜੀ ਜ਼ਿੰਦਗੀ ਵਿੱਚ ਕਈ ਉਤਰਾਅ ਚੜਾਅ ਚੱਲ ਰਹੇ ਸਨ । ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਭ ਕੁਝ ਪਿੱਛੇ ਛੁੱਟ ਗਿਆ ਹੈ’ । publive-image ਸ਼ਿਲਪਾ ਨੇ ਦੱਸਿਆ ਕਿ ‘ਅਕਸ਼ੇ ਕੁਮਾਰ ਆਪਣੀ ਗਰਲ ਫ੍ਰੈਂਡ ਨੂੰ ਮਨਾਉਣ ਲਈ ਇੱਕ ਤਰੀਕਾ ਅਪਣਾਉਂਦੇ ਸਨ । ਅਕਸ਼ੇ ਕੁਮਾਰ ਦੇਰ ਰਾਤ ਆਪਣੀ ਗਰਲ ਫ੍ਰੈਂਡ ਨੂੰ ਮੁੰਬਈ ਦੇ ਸਿੱਧੀ ਵਿਨਾਇਕ ਮੰਦਰ ਲੈ ਜਾਂਦੇ ਤੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਦੇ । ਜਿਵੇਂ ਹੀ ਕੋਈ ਹੋਰ ਕੁੜੀ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦੀ ਤਾਂ ਉਹ ਆਪਣੇ ਵਾਅਦੇ ਤੋਂ ਪਿੱਛੇ ਹੱਟ ਜਾਂਦੇ ਸਨ’ । https://www.instagram.com/p/CAclC45htn9/
Advertisment

Stay updated with the latest news headlines.

Follow us:
Advertisment
Advertisment
Latest Stories
Advertisment