ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਦੇ ਨਾਲ ਹੋਈ ਤਿੱਖੀ ਬਹਿਸ, ਤਸਵੀਰਾਂ ਵਾਇਰਲ

written by Shaminder | September 29, 2021

ਅਕਸ਼ੇ ਕੁਮਾਰ (Akshay Kumar )ਆਪਣੀ ਫ਼ਿਲਮ ਦੀ ਸ਼ੂਟਿੰਗ ਦੇ ਲਈ ਏਨੀਂ ਦਿਨੀਂ ਵਿਦੇਸ਼ ‘ਚ ਹਨ । ਜਿੱਥੇ ਉਨ੍ਹਾਂ ਦਾ ਪਰਿਵਾਰ ਵੀ ਪਹੁੰਚਿਆ ਹੋਇਆ ਹੈ । ਟਵਿੰਕਲ ਖੰਨਾ (Twinkle Khanna ) ਨੇ ਇਸ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਲੈ ਕੇ ਟਵਿੰਕਲ ਖੰਨਾ ਨੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਅਤੇ ਟਵਿੰਕਲ ਗੱਲਾਂ ‘ਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਦੀ ਭਤੀਜੀ ਉਨ੍ਹਾਂ ਦੀ ਤਸਵੀਰਾਂ ਖਿੱਚਦੀ ਰਹੀ ।

Twinkle 2-min Image From Instagram

ਹੋਰ ਪੜ੍ਹੋ : ਮਾਣਯੋਗ ਅਦਾਲਤ ਨੇ ਹਨੀ ਸਿੰਘ ਦੀ ਮੰਨੀ ਅਪੀਲ, ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹੋਈ ਸੁਣਵਾਈ

ਟਵਿੰਕਲ ਖੰਨਾ ਨੇ ਲਿਖਿਆ ਕਿ ‘ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਮੇਰੀ ਭਤੀਜੀ ਨੇ ਕਈ ਤਸਵੀਰਾਂ ਲਈਆਂ ਜੋ ਸਾਡੇ ਵਿਆਹ ਦੀ ਗੱਲਬਾਤ ਨੂੰ ਲੈ ਕੇ ਵੱਖ-ਵੱਖ ਹਾਲਾਤਾਂ ਵੱਲ ਇਸ਼ਾਰਾ ਕਰਦੀ ਹੈ । ਅਸੀਂ ਇਸ ਗੱਲਬਾਤ ਦੀ ਸ਼ੁਰੂਆਤ ਮੁਸਕਾਨ ਦੇ ਨਾਲ ਸ਼ੁਰੂ ਕਰਦੇ ਹਾਂ ਅਤੇ ਸਮੇਂ ਦੇ ਨਾਲ ਨਾਲ ਇਸ ‘ਚ ਗਿਰਾਵਟ ਆਉਂਦੀ ਜਾਂਦੀ ਹੈ ।

Twinkle -min Image From Instagram

ਆਖਰੀ ਤਸਵੀਰ ਮੇਰੀ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਦੀ ਹੈ, ਜਬ ਵੀ ਮੈਟ ਤੋਂ ਵਟ ਦੀ ਹੇਕ ਤੱਕ’। ਦੋਨਾਂ ਦੀ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਬੈਲਬੌਟਮ’ ਰਿਲੀਜ਼ ਹੋਈ ਹੈ । ਉਹ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਦੇ ਲਈ ਵਿਦੇਸ਼ ‘ਚ ਹਨ । ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਨੂੰ ਆਪਣੀ ਮਾਂ ਦੇ ਦਿਹਾਂਤ ਕਾਰਨ ਸ਼ੂਟਿੰਗ ਵਿਚਾਲੇ ਛੱਡ ਕੇ ਭਾਰਤ ਪਰਤਣਾ ਪਿਆ ਸੀ ।

 

View this post on Instagram

 

A post shared by Twinkle Khanna (@twinklerkhanna)

0 Comments
0

You may also like