ਹੁਣ ਜਪਾਨੀ ਵੀ ਦੇਖਣਗੇ ਸਿੱਖ ਕੌਮ ਦੀ ਬਹਾਦਰੀ, ਕੇਸਰੀ ਫ਼ਿਲਮ ਜਪਾਨ 'ਚ ਕੀਤੀ ਜਾ ਰਹੀ ਹੈ ਰਿਲੀਜ਼ 

Written by  Rupinder Kaler   |  June 25th 2019 04:50 PM  |  Updated: June 25th 2019 04:50 PM

ਹੁਣ ਜਪਾਨੀ ਵੀ ਦੇਖਣਗੇ ਸਿੱਖ ਕੌਮ ਦੀ ਬਹਾਦਰੀ, ਕੇਸਰੀ ਫ਼ਿਲਮ ਜਪਾਨ 'ਚ ਕੀਤੀ ਜਾ ਰਹੀ ਹੈ ਰਿਲੀਜ਼ 

ਸਾਰਾਗੜ੍ਹੀ ਜੰਗ ਦੇ ਇਤਿਹਾਸ ਤੇ ਸਿੱਖ ਕੌਮ ਦੀ ਬਹਾਦਰੀ ਨੂੰ ਬਿਆਨ ਕਰਨ ਵਾਲੀ ਫ਼ਿਲਮ 'ਕੇਸਰੀ' ਹੁਣ ਜਾਪਾਨ 'ਚ ਅਗਸਤ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ।ਅਕਸ਼ੈ  ਨੇ ਇੱਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੋਮਵਾਰ ਨੂੰ ਅਕਸ਼ੈ ਨੇ ਪੋਸਟ ਕੀਤਾ, "ਕੇਸਰੀ ਹੁਣ ਤੱਕ ਲੜੀ ਗਈ ਬਹਾਦਰ ਲੜਾਈਆਂ ਵਿੱਚੋਂ ਇੱਕ 'ਤੇ ਬਣੀ ਫ਼ਿਲਮ ਹੈ।

https://www.youtube.com/watch?v=JFP24D15_XM

1੦੦੦੦ ਹਮਲਾਵਰਾਂ ਖਿਲਾਫ 21 ਸਿੱਖ ਸੈਨਿਕ 16  ਅਗਸਤ, ਨੂੰ ਜਾਪਾਨ 'ਤੇ ਜਿੱਤ ਹਾਸਲ ਕਰਨ ਲਈ ਤਿਆਰ ਹਨ।" ਅਨੁਰਾਗ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ 'ਚ ਪਰੀਨੀਤੀ ਚੋਪੜਾ ਵੀ ਹੈ। ਫ਼ਿਲਮ ਨੇ ਭਾਰਤ 'ਚ ਚੰਗਾ ਪ੍ਰਦਰਸ਼ਨ ਕੀਤਾ। ਅਜਿਹੇ 'ਚ ਮੇਕਰਸ ਨੂੰ ਉਮੀਦ ਹੈ ਕਿ ਫ਼ਿਲਮ ਜਪਾਨ 'ਚ ਵੀ ਔਡੀਅੰਸ ਦਾ ਓਨਾ ਹੀ ਪਿਆਰ ਮਿਲੇਗਾ।

https://twitter.com/akshaykumar/status/1143028455996395521

ਜ਼ੀ ਸਟੂਡੀਓ ਇੰਰਟਨੈਸ਼ਨਲ ਨੇ ਫ਼ਿਲਮ ਨੂੰ ਦੁਨੀਆ ਦੇ 55 ਖੇਤਰਾਂ 'ਚ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲਈ ਹੈ। ਫਿਲਹਾਲ ਜਪਾਨ 'ਚ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 'ਪੈਡਮੈਨ' ਤੋਂ ਬਾਅਦ ਅਕਸ਼ੈ ਦੀ ਇਹ ਦੂਜੀ ਫ਼ਿਲਮ ਹੈ ਜੋ ਇੱਥੇ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network