ਅਕਸ਼ੈ ਕੁਮਾਰ ਸਟਾਰਰ ਫਿਲਮ 'ਸਮਰਾਟ ਪ੍ਰਿਥਵੀਰਾਜ' ਸਿਨੇਮਾਘਰਾਂ 'ਚ ਹੋਈ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

written by Pushp Raj | June 03, 2022

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਮਰਾਟ ਪ੍ਰਿਥਵੀਰਾਜ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅੱਜ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਮਾਨੁਸ਼ੀ ਛਿੱਲਰ ਵੀ ਨਜ਼ਰ ਆਵੇਗੀ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਦੱਸ ਦਈਏ ਕਿ ਇਸ ਫਿਲਮ ਸਮਰਾਟ ਪ੍ਰਿਥਵੀਰਾਜ 'ਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦਾ ਕਿਰਦਾਰ ਅਦਾ ਕਰ ਰਹੇ ਹਨ, ਜਦੋਂ ਕਿ ਮਾਨੁਸ਼ੀ ਛਿੱਲਰ, ਫਿਲਮ ਵਿੱਚ ਰਾਜਕੁਮਾਰੀ ਸੰਯੋਗਿਤਾ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਦਾ ਵਿਆਹ ਬਾਅਦ ਵਿੱਚ ਰਾਜਾ ਪ੍ਰਿਥਵੀਰਾਜ ਚੌਹਾਨ ਨਾਲ ਹੁੰਦਾ ਹੈ। ਦੱਸਣਯੋਗ ਹੈ ਕਿ ਮਾਨੁਸ਼ੀ ਛਿੱਲਰ ਦੀ ਇਹ ਪਹਿਲੀ ਫਿਲਮ ਹੈ ਜਿਸ ਨਾਲ ਉਹ ਬਾਲੀਵੁੱਡ ਵਿੱਚ ਬਤੌਰ ਹੀਰੋਇਨ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।


ਇਹ ਫਿਲਮ ਇੱਕ ਇਤਿਹਾਸਕ ਡਰਾਮਾ ਉੱਤੇ ਅਧਾਰਿਤ ਹੈ। ਇਸ ਫਿਲਮ ਵਿੱਚ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਦੇ ਵੱਖ-ਵੱਖ ਇਤਿਹਾਸਿਕ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਟਾਈਟਲ ਵਿੱਚ ਬਦਲਾਅ ਕਰ ਦਿੱਤਾ ਗਿਆ ਸੀ। ਕਰਣੀ ਸੈਨਾ ਨੇ ਯਸ਼ਰਾਜ ਸਟੂਡੀਓ ਤੋਂ ਫਿਲਮ ਦਾ ਨਾਂ ਬਦਲਣ ਦੀ ਮੰਗ ਕੀਤੀ ਸੀ। ਕਰਣੀ ਸੈਨਾ ਚਾਹੁੰਦੀ ਸੀ ਕਿ ਫਿਲਮ ਦਾ ਨਾਂ ਪ੍ਰਿਥਵੀਰਾਜ ਦੀ ਬਜਾਏ ਸਮਰਾਟ ਪ੍ਰਿਥਵੀਰਾਜ ਰੱਖਿਆ ਜਾਵੇ। ਯਸ਼ਰਾਜ ਸਟੂਡੀਓਜ਼ ਨੇ ਕਰਨੀ ਸੈਨਾ ਦੀ ਗੱਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਫਿਲਮ ਦਾ ਨਾਂ ਬਦਲ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਭੂਲ ਭੁਲਾਇਆ 2' ਨੇ ਐਡਵਾਂਸ ਬੁਕਿੰਗ 'ਚ 30 ਹਜ਼ਾਰ ਟਿਕਟਾਂ ਵੇਚੀਆਂ ਸਨ। ਇਸ ਦੇ ਨਾਲ ਹੀ ਐਸਐਸ ਰਾਜਾਮੌਲੀ ਦੀ ਵੱਡੇ ਬਜਟ ਵਾਲੀ ਫਿਲਮ 'ਆਰਆਰਆਰ' ਦੀ ਐਡਵਾਂਸ ਬੁਕਿੰਗ 'ਚ ਇਸ ਤੋਂ ਸਿਰਫ 3 ਹਜ਼ਾਰ ਘੱਟ ਟਿਕਟਾਂ ਵਿਕੀਆਂ। ਹੁਣ ਐਡਵਾਂਸ ਬੁਕਿੰਗ ਦੌਰਾਨ 'ਸਮਰਾਟ ਪ੍ਰਿਥਵੀਰਾਜ' ਦੀ ਹਾਲਤ 'ਆਰ.ਆਰ.ਆਰ' ਤੋਂ ਵੀ ਬਦਤਰ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ: ਸਿੱਧੂ ਮੂਸੇਵਾਲੇ ਨੇ ਜਦੋਂ ਬੂਟ ਪਾਲਿਸ਼ ਵਾਲੇ ਕੋਲ ਪਹੁੰਚ ਪੇਸ਼ ਕੀਤੀ ਸੀ ਬਜ਼ੁਰਗਾਂ ਦੇ ਸਨਮਾਨ ਦੀ ਮਿਸਾਲ, ਵੇਖੋ ਵੀਡੀਓ

ਅਕਸ਼ੈ ਕੁਮਾਰ ਦੀਆਂ ਲਗਾਤਾਰ ਫਲਾਪ ਫਿਲਮਾਂ ਤੋਂ ਨਿਰਮਾਤਾਵਾਂ ਦਾ ਮੋਹ ਭੰਗ ਹੋ ਰਿਹਾ ਹੈ। ਅਕਸ਼ੇ ਕੁਮਾਰ ਦੀ ਪਿਛਲੀ ਰਿਲੀਜ਼ ਫਿਲਮ 'ਬੱਚਨ ਪਾਂਡੇ' ਬਾਕਸ ਆਫਿਸ 'ਤੇ ਵੱਡੀ ਫਲਾਪ ਸਾਬਤ ਹੋਈ ਸੀ। ਹਾਲਾਂਕਿ ਅਕਸ਼ੇ ਅਤੇ ਮਾਨੁਸ਼ੀ ਨੇ ਫਿਲਮ ਦੀ ਪ੍ਰਮੋਸ਼ਨ ਲਈ ਪੂਰੀ ਜਾਨ ਲਗਾ ਦਿੱਤੀ ਹੈ ਪਰ ਬਾਕਸ ਆਫਿਸ 'ਤੇ ਪਹਿਲੇ ਦਿਨ ਦੀ ਕਮਾਈ 'ਸਮਰਾਟ ਪ੍ਰਿਥਵੀਰਾਜ' ਲਈ ਅੱਗੇ ਦਾ ਰਸਤਾ ਤੈਅ ਕਰੇਗੀ।

 

View this post on Instagram

 

A post shared by Akshay Kumar (@akshaykumar)

You may also like