ਜੰਗਲ 'ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਨੇ ਆਲਿਆ ਤੇ ਰਣਬੀਰ ਕਪੂਰ, ਵੇਖੋ ਤਸਵੀਰਾਂ

written by Pushp Raj | January 01, 2022

ਬਾਲੀਵੁੱਡ ਦੀ ਮਸ਼ਹੂਰ ਜੋੜੀ ਆਲਿਆ ਤੇ ਰਣਬੀਰ ਕਪੂਰ ਨੂੰ ਦੋ ਦਿਨ ਪਹਿਲਾਂ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਰਣਬੀਰ ਤੇ ਆਲਿਆ ਸੀਕ੍ਰੇਟ ਡੈਸਟੀਨੇਸ਼ਨ 'ਤੇ ਨਵੇਂ ਸਾਲ ਦੀ ਛੁੱਟੀਆਂ ਬਿਤਾਉਣ ਗਏ ਹਨ। ਫਿਲਹਾਲ ਆਲਿਆ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਸੀਕ੍ਰੇਟ ਡੈਸਟੀਨੇਸ਼ਨ ਦਾ ਖੁਲਾਸਾ ਕੀਤਾ ਹੈ।

RANBIR ALIA image From instagram

ਆਲਿਆ ਨੇ ਨਵੇਂ ਸਾਲ ਦੇ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਇੱਕ ਤਸਵੀਰ ਆਲਿਆ ਦੀ ਹੈ, ਜਿਸ ਵਿੱਚ ਉਸ ਦੀ ਬੈਕਗ੍ਰਾਊਂਡ ਵਿੱਚ ਜੰਗਲ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ ਰਣਬੀਰ ਕਪੂਰ ਦੀ ਹੈ। ਰਣਬੀਰ ਟੋਪੀ ਪਾ ਕੇ ਹੱਥ ਵਿੱਚ ਇੱਕ ਕੱਪ ਫੜ ਕੇ ਕੁਝ ਪੀਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਬਾਕੀ ਦੀਆਂ ਤਸਵੀਰਾਂ ਜੰਗਲ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਜੰਗਲੀ ਜਾਨਵਰ ਤੇ ਕੁਦਰਤ ਦੇ ਕਈ ਰੰਗ ਵਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਲਿਆ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।

 

View this post on Instagram

 

A post shared by Alia Bhatt ☀️ (@aliaabhatt)

ਬਿਨਾਂ ਮੇਕਅਪ ਦੇ ਲਈ ਗਈ ਤਸਵੀਰ 'ਚ ਵੀ ਆਲਿਆ ਕਾਫੀ ਕਿਊਟ ਲੱਗ ਰਹੀ ਹੈ। ਦੋਹਾਂ ਦੀ ਤਸਵੀਰ 'ਤੇ ਕਮੈਂਟ ਕਰਦੇ ਹੋਏ ਅਰਜੁਨ ਕਪੂਰ ਨੇ ਲਿਖਿਆ- ਨਾਦਾਨ ਪਰਿੰਦੇ.. ਉਥੇ ਹੀ ਰਣਬੀਰ ਕਪੂਰ ਦੀ ਮਾਂ ਨੀਤੂ ਨੇ ਵੀ ਹਾਰਟ ਇਮੋਜੀ ਬਣਾ ਕੇ ਦੋਹਾਂ 'ਤੇ ਪਿਆਰ ਦੀ ਵਰਖਾ ਕੀਤੀ ਹੈ। ਇਸ ਪੋਸਟ ਨੂੰ ਫੈਨਜ਼ ਵੀ ਬਹੁਤ ਪਸੰਦ ਕਰ ਰਹੇ ਹਨ।

ALIA RANBIR image From instagram

ਹੋਰ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਕਰੀਨਾ ਕਪੂਰ ਨੇ ਸ਼ੇਅਰ ਕੀਤੀ ਛੋਟੇ ਬੇਟੇ ਜੇਹ ਦੀ ਕਿਊਟ ਜਿਹੀ ਤਸਵੀਰ, ਦੱਸਿਆ ਕਿਉਂ ਰਿਹਾ 2021 ਖ਼ਾਸ

ਦੱਸ ਦਈਏ ਕਿ ਇਸ ਕਿਊਟ ਜੋੜੀ ਨੇ ਨਵੇਂ ਸਾਲ ਦਾ ਜਸ਼ਨ ਮੁੰਬਈ ਵਿੱਚ ਪਾਰਟੀ ਕਰਕੇ ਮਨਾਉਣ ਦੀ ਬਜਾਏ ਜੰਗਲ ਸਫਾਰੀ ਵਿੱਚ ਮਨਾਇਆ। ਇਨ੍ਹਾਂ ਤਸਵੀਰਾਂ 'ਚ ਦੋਹਾਂ ਨੂੰ ਸਕੂਨ ਦੇ ਨਾਲ ਸਮਾਂ ਬਤੀਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਫਿਲਹਾਲ ਦੋਵੇਂ ਹੀ ਕੁਦਰਤ ਦਾ ਨਜ਼ਾਰਾ ਲੈ ਰਹੇ ਹਨ।

You may also like