
ਆਲੀਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਦੇ ਵਿਆਹ (Wedding) ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ । ਇਸੇ ਦੌਰਾਨ ਦੋਵਾਂ ਦਾ ਇੱਕ ਵੀਡੀਓ ਨੀਤੂ ਕਪੂਰ ਦੇ ਨਾਲ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਤੇ ਸੱਸ ਨੀਤੂ ਦੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਇਹ ਜੋੜੀ ਪੰਜਾਬੀ ਰੀਤੀ ਰਿਵਾਜ਼ ਦੇ ਨਾਲ ਵਿਆਹ ਕਰਵਾਉਣ ਜਾ ਰਹੀ ਹੈ ।
ਹੋਰ ਪੜ੍ਹੋ : ਆਲੀਆ ਭੱਟ ਦੀ ਡੋਲੀ ਵਾਲੀ ਕਾਰ ਦੇ ਪਿੱਛੇ ਭੱਜਦਾ ਨਜ਼ਰ ਆਇਆ ਇਹ ਸ਼ਖਸ, ਅਦਾਕਾਰਾ ਨੇ ਵੀ ਕੀਤਾ ਰਿਐਕਟ
ਪਰ ਦੋਵੇਂ ਜਣੇ ਇਸ ਵਿਆਹ ਨੂੰ ਬੇਹੱਦ ਨਿੱਜੀ ਰੱਖਣਾ ਚਾਹੁੰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇਸ ਵਿਆਹ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਦੇ ਲਈ ਕਪੂਰ ਖਾਨਦਾਨ ਵੱਲੋਂ ਪੂਰੇ ਘਰ ਨੂੰ ਸਫੇਦ ਰੰਗ ਦੇ ਪਰਦੇ ਦੇ ਨਾਲ ਕਵਰ ਕੀਤਾ ਜਾ ਰਿਹਾ ਹੈ ।ਆਰ ਕੇ ਹਾਊਸ ਨੂੰ ਖੂਬਸੂਰਤੀ ਨਾਲ ਸਜਾਇਆ ਜਾ ਰਿਹਾ ਹੈ।

ਪਰ ਭੱਟ ਪਰਿਵਾਰ ਤੋਂ ਲੈ ਕੇ ਕਪੂਰ ਪਰਿਵਾਰ ਤੱਕ ਕੋਈ ਵੀ ਵਿਅਕਤੀ ਇਸ ਵਿਆਹ ਬਾਰੇ ਇੱਕ ਸ਼ਬਦ ਨਹੀਂ ਬੋਲ ਰਿਹਾ ਹੈ। ਕਪੂਰ ਪਰਿਵਾਰ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਨੂੰ ਦੁਨੀਆ ਤੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਆਲੀਆ ਭੱਟ ਤੇ ਰਣਬੀਰ ਕਪੂਰ ਵੀ ਮੀਡੀਆ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕਰ ਰਹੇ । ਪਰ ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵਿਆਹ ਦੀਆਂ ਖਬਰਾਂ ਖੂਬ ਚੱਲ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਦੋਵਾਂ ਦੇ ਕੱਪੜਿਆਂ ਅਤੇ ਵਿਆਹ ‘ਚ ਆਉਣ ਵਾਲੇ ਮਹਿਮਾਨਾਂ ਦੀਆਂ ਲਿਸਟਾਂ ਵੀ ਵਾਇਰਲ ਹੋ ਰਹੀਆਂ ਹਨ ।
View this post on Instagram