ਆਲੀਆ ਭੱਟ ਬਣੀ ਸਭ ਤੋਂ ਮਹਿੰਗੀ ਅਦਾਕਾਰਾ, ਕਈ ਸਟਾਰਸ ਨੂੰ ਛੱਡਿਆ ਪਿੱਛੇ

written by Shaminder | April 01, 2022

ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਏਨੀਂ ਦਿਨੀਂ ਆਪਣੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਇਸ ਤੋਂ ਇਲਾਵਾ ਉਹ ਆਪਣੇ ਵਿਆਹ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਹੈ । ਪਰ ਹੁਣ ਉਸ ਨੇ ਕਮਾਈ ਦੇ ਮਾਮਲੇ ਦੇ ‘ਚ ਆਪਣੇ ਸਾਥੀ ਕਲਾਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ । ਜੀ ਹਾਂ ਅਦਾਕਾਰਾ ਨੇ ਕਮਾਈ ਕਰਨ ਦੇ ਮਾਮਲੇ ‘ਚ ਵੀ ਆਪਣੇ ਸਾਥੀ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ । ਦਰਅਸਲ ਸਾਲ 2021 ਲਈ ਸੈਲੇਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਆ ਗਈ ਹੈ।

Ranbir Kapoor and Alia Bhatt are' getting married' soon Image Source: Twitter

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲੀਆ ਭੱਟ ਇਕੱਠੇ ਪਹੁੰਚੇ ਵਾਰਾਣਸੀ, ਏਅਰਪੋਰਟ ‘ਤੇ ਹੋਏ ਸਪਾਟ

ਇਸ ਰਿਪੋਰਟ 'ਚ ਡਫ ਐਂਡ ਫੇਲਪਸ ਨੇ ਵੈਲਿਊ ਸੈਲੇਬ੍ਰਿਟੀਜ਼ ਦੀ ਸੂਚੀ ਜਾਰੀ ਕੀਤੀ ਹੈ।ਇਸ ਰਿਪੋਰਟ ਦੇ ਮੁਤਾਬਕ ਆਲੀਆ ਭੱਟ ਸਾਲ 2021 ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ । ਉਸਦੀ ਉਨ੍ਹਾਂ ਦੀ ਵੈਲਿਊਏਸ਼ਨ ੬੮.੧ ਮਿਲੀਅਨ ਹੈ। ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

Ranbir Kapoor and Alia Bhatt are' getting married' soon Image Source: Twitter

ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਹੈ । ਏਨੀਂ ਦਿਨੀਂ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹੈ ਅਤੇ ਖਬਰਾਂ ਇਹ ਵੀ ਹਨ ਕਿ ਆਲੀਆ ਰਣਬੀਰ ਕਪੂਰ ਦੇ ਨਾਲ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ । ਹਾਲਾਂਕਿ ਕਪੂਰ ਪਰਿਵਾਰ ਵੱਲੋਂ ਇਸ ਬਾਰੇ ਕੋਈ ਵੀ ਜਾਣਾਕਾਰੀ ਸਾਂਝੀ ਨਹੀਂ ਕੀਤੀ ਗਈ ਹੈ ।

 

View this post on Instagram

 

A post shared by Alia Bhatt 🤍☀️ (@aliaabhatt)

You may also like