ਆਲੀਆ ਭੱਟ ਨੇ ਬਾਲੀਵੁੱਡ 'ਚ ਪੂਰੇ ਕੀਤੇ 10 ਸਾਲ, ਪਿਆਰੀ ਜਿਹੀ ਪੋਸਟ ਪਾ ਕੇ ਕਹੀ ਦਿਲ ਦੀ ਗੱਲ

written by Lajwinder kaur | October 19, 2022 04:35pm

Alia Bhatt News: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੇ ਸਿਖਰ 'ਤੇ ਹੈ। ਇਸ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਪ੍ਰੈਗਨੈਂਸੀ ਦੇ ਦੌਰ ਦਾ ਆਨੰਦ ਲੈ ਰਹੀ ਹੈ। ਫਿਲਹਾਲ ਆਲੀਆ ਭੱਟ ਨੇ ਬਾਲੀਵੁੱਡ ਇੰਡਸਟਰੀ 'ਚ ਆਪਣੇ 10 ਸਾਲ ਪੂਰੇ ਕਰ ਲਏ ਹਨ।

19 ਅਕਤੂਬਰ, 2012 ਨੂੰ, ਆਲੀਆ ਨੇ ਫ਼ਿਲਮ ਸਟੂਡੈਂਟ ਆਫ ਦਿ ਈਅਰ ਨਾਲ ਇੱਕ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਵਰਤਮਾਨ ਵਿੱਚ ਉਹ ਸਿਨੇਮਾ ਵਿੱਚ ਨਿਰਮਾਤਾ-ਨਿਰਦੇਸ਼ਕਾਂ ਦੀ ਪਹਿਲੀ ਪਸੰਦ ਦੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅੱਜ ਅਦਾਕਾਰਾ ਨੇ ਬਾਲੀਵੁੱਡ 'ਚ ਆਪਣੇ 10 ਸਾਲ ਪੂਰੇ ਹੋਣ 'ਤੇ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਕੌਣ ਹੈ ਗਾਇਕ ‘SHUBH’ ਤੇ ਕਲਾਕਾਰ ਰਵਨੀਤ ਨਾਲ ਕੀ ਹੈ ਸਬੰਧ? ਮਹਿਜ਼ ਪੰਜ ਗੀਤਾਂ ਨਾਲ ਹੀ ਸੋਸ਼ਲ ਮੀਡੀਆ ‘ਤੇ ਪਾ ਰੱਖੀ ਹੈ ਧੱਕ

alia bhatt first karwa chauth

ਬਾਲੀਵੁੱਡ 'ਚ ਆਪਣੇ 10 ਸਾਲ ਪੂਰੇ ਕਰਨ 'ਤੇ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੁਸਕਰਾਉਂਦੀ ਅਤੇ ਕੈਮਰੇ ਅੱਗੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ - ''ਅੱਜ 10 ਸਾਲ...ਅਤੇ ਹਰ ਇੱਕ ਦਿਨ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ!!! ਮੈਂ ਬਿਹਤਰ ਬਣਨ ਦਾ ਵਾਅਦਾ ਕਰਦੀ ਹਾਂ - ਡੂੰਘੇ ਸੁਪਨੇ - ਹੋਰ ਸਖਤ ਮਿਹਨਤ ਕਰੋ !!! ਇਸ ਲਈ ਤੁਹਾਡਾ ਧੰਨਵਾਦ ਜਾਦੂ, ਪਿਆਰ ਪਿਆਰ ਅਤੇ ਸਿਰਫ ਪਿਆਰ"।

ਆਲੀਆ ਭੱਟ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਧਵਨ ਤੋਂ ਲੈ ਕੇ ਜਾਨ੍ਹਵੀ ਕਪੂਰ ਅਤੇ ਜ਼ੋਇਆ ਅਖਤਰ ਤੱਕ ਦਿਲ ਦੇ ਇਮੋਸ਼ਨ ਪੋਸਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

viral pic of alia bhatt

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦ ਹੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਭਿਨੇਤਰੀ ਦੀ ਝੋਲੀ ਕਈ ਫ਼ਿਲਮਾਂ ਹਨ। ਬਹੁਤ ਜਲਦ ਉਹ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਵੇਗੀ। ਹਾਲ ਹੀ ‘ਚ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ਬ੍ਰਹਮਾਸਤਰ ਫ਼ਿਲਮ ਚ ਨਜ਼ਰ ਆਈ, ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

alia baby shower

 

View this post on Instagram

 

A post shared by Alia Bhatt 🤍☀️ (@aliaabhatt)

You may also like