ਆਲੀਆ ਭੱਟ ਨੇ ਸ਼ਿਮਰੀ ਗਾਊਨ ਵਿੱਚ ਫਲਾਂਟ ਕੀਤਾ ਬੇਬੀ ਬੰਪ, ਦੇਖੋ ਤਸਵੀਰਾਂ

written by Lajwinder kaur | October 03, 2022 01:12pm

Alia Bhatt News: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਪ੍ਰੈਗਨੈਂਸੀ ਦੌਰਾਨ ਵੀ ਉਹ ਆਪਣੇ ਕਈ ਪ੍ਰੋਜੈਕਟਾਂ 'ਤੇ ਵੀ ਫੋਕਸ ਕਰ ਰਹੀ ਹੈ। ਹਾਲ ਹੀ 'ਚ ਆਲੀਆ ਨੇ ਸਿੰਗਾਪੁਰ 'ਚ ਟਾਈਮ 100 ਈਵੈਂਟ 'ਚ ਸ਼ਿਰਕਤ ਕੀਤੀ।

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

inside image of ali bhatt new pic image source Instagram

ਹੋਰ ਪੜ੍ਹੋ : ਢੋਲ ਢਮੱਕੇ ਨਾਲ ਪਰਮੀਸ਼ ਵਰਮਾ ਨੇ ਕੀਤਾ ਧੀ ਦਾ ਘਰ ਵਿੱਚ ਸ਼ਾਨਦਾਰ ਸਵਾਗਤ, ਦੇਖੋ ਵੀਡੀਓ

inside image of alia image source Instagram

ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਤਾਜ਼ਾ ਤਸਵੀਰਾਂ ਵਿੱਚ, ਆਲੀਆ ਭੱਟ ਨੂੰ ਇੱਕ ਚਮਕਦਾਰ ਗਾਊਨ ਵਿੱਚ ਐਵਾਰਡ ਫੰਕਸ਼ਨ ਵਿੱਚ ਬੇਬੀ ਬੰਪ ਫਲਾਂਟ ਕਰਦੇ ਦੇਖਿਆ ਗਿਆ। ਆਲੀਆ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ। ਸ਼ੇਅਰ ਕੀਤੀਆਂ ਤਸਵੀਰਾਂ 'ਚ ਆਲੀਆ ਨੂੰ ਹਲਕੇ ਮੇਕਅੱਪ 'ਚ ਦੇਖਿਆ ਜਾ ਸਕਦਾ ਹੈ। ਅਭਿਨੇਤਰੀ ਨੇ ਖੁੱਲ੍ਹੇ ਵਾਲਾਂ ਨਾਲ ਆਪਣੇ ਹੱਥਾਂ ਵਿੱਚ ਮੈਚਿੰਗ ਬਰੇਸਲੇਟ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਫੈਨਜ਼ ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਉੱਤੇ ਪਿਆਰ ਲੁੱਟਾ ਰਹੇ ਹਨ।

Image Source: YouTube

ਆਲੀਆ ਭੱਟ ਨੇ ਨਾ ਸਿਰਫ ਟਾਈਮ ਐਵਾਰਡ ਫੰਕਸ਼ਨ 'ਚ ਸ਼ਿਰਕਤ ਕੀਤੀ ਸਗੋਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਸ ਦੀ ਖੁਸ਼ੀ ਆਲੀਆ ਦੇ ਚਿਹਰੇ 'ਤੇ ਵੱਖਰੇ ਤੌਰ 'ਤੇ ਦੇਖੀ ਜਾ ਸਕਦੀ ਹੈ। ਉਹ ਆਪਣੇ ਹੱਥ ਵਿੱਚ ਪੁਰਸਕਾਰ ਦੇ ਨਾਲ ਆਪਣੇ ਚਿਹਰੇ 'ਤੇ ਇੱਕ ਵੱਡੀ ਮੁਸਕਰਾਹਟ ਦੇ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਲੀਆ ਨੂੰ ਅਵਾਰਡ ਦੇ ਲਈ ਮੁਬਾਰਕਾਂ ਦੇ ਰਹੇ ਹਨ।

ਜੇ ਗੱਲ ਕਰੀਏ ਆਲੀਆ ਦੇ ਵਰਕ ਫਰੰਟ ਦੀ ਤਾਂ ਏਨੀਂ ਦਿਨੀਂ ਉਹ ਆਪਣੇ ਪਤੀ ਰਣਬੀਰ ਕਪੂਰ ਦੇ ਨਾਲ ਬ੍ਰਹਮਾਸਤਰ ‘ਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by Alia Bhatt 🤍☀️ (@aliaabhatt)

You may also like